Thursday, November 19, 2026

ਪੰਜਾਬ ਡੀਪੂ ਹੋਲਡਰ ਐਸੋਸੀਏਸ਼ਨ ਵਲੋਂ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਦਾ ਐਲਾਨ

ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਡੀਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਵਲੋਂ ਸੰਗਰੂਰ ਲੋਕ PUNJ0205201916ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ।ਉਨ੍ਹਾਂ ਨਾਲ ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਢਿੱਲੋਂ ਵਿਸ਼ੇਸ ਤੌਰ `ਤੇ ਹਾਜ਼ਰ ਸਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਪੂਰੇ ਸੰਗਰੂਰ ਹਲਕੇ ਦੇ ਡੀਪੂ ਹੋਲਡਰ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੇ ਅਕਸ ਨੂੰ ਦੇਖਦੇ ਹੋਏ ਉਹਨਾਂ ਦੀ ਖੁੱਲ੍ਹ ਕੇ ਮਦਦ ਕਰਨਗੇ।ਕਰਨ ਢਿੱਲੋਂ ਨੇ ਵੀ ਡੀਪੂ ਹੋਲਡਰਾਂ ਦੀ ਸਮੁੱਚੀ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨਾਲ਼ ਚਟਾਨ ਵਾਂਗ ਖੜੇ ਹਨ।
              ਇਸ ਮੌਕੇ ਬੂਟਾ ਸਿੰਘ ਅਤਰਗੜ੍ਹ, ਬਿੰਦਰ ਸਿੰਘ, ਸੌਦਾਗਰ ਅਲੀ ਬਲਾਕ ਪ੍ਰਧਾਨ ਮਾਲੇਰਕੋਟਲਾ, ਕੁਲਤਾਰ ਸਿੰਘ ਤਾਰੀ, ਸ਼ੁਭਾਸ਼ ਬਾਂਸਲ, ਗੁਰਜੀਤ ਸਿੰਘ ਟੱਲੇਵਾਲ, ਪਵਨ ਕੁਮਾਰ ਪੰਮਾ, ਗਿਆਨ ਸਿੰਘ ਧੂਰੀ, ਦਰਸ਼ਨ ਸਿੰਘ, ਗੁਰਜੰਟ ਸਿੰਘ ਧੂਰਕੋਟ, ਅਮਰਨਾਥ ਧੌਲਾ, ਰਾਕੇਸ਼ ਕੁਮਾਰ ਧੌਲਾ, ਬਿੱਕਰ ਸਿੰਘ, ਜਨਕਰਾਜ ਦਿੜ੍ਹਬਾ, ਗੁਰਜੰਟ ਸਿੰਘ ਸਹਿਣਾ, ਰਾਮੇਸ਼ ਕੁਮਾਰ, ਸ਼ੰਭੂ ਲਹਿਰਾ ਅਬਦੁੱਲ ਰਹਿਮਾਨ ਆਦਿ ਮੌਜੂਦ ਸਨ।

Check Also

ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …

Leave a Reply