Thursday, March 5, 2026

ਡਾ: ਵੇਰਕਾ ਦੀ ਅਗਵਾਈ `ਚ ਔਜਲਾ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਚੋਣ ਰੈਲੀ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਚੇਅਰਮੈਨ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੀ ਅਗਵਾਈ ਹੇਠ PUNJ0305201903ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਾਵਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਛੇਹਰਟਾ ਵਿਖੇ ਵਿਸ਼ਾਲ ਚੋਣ ਮੀਟਿੰਗ ਕਰਵਾਈ ਗਈ ।
ਮੀਟਿੰਗ ਦੌਰਾਨ ਔਜਲਾ ਨੇ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਜਨਤਾ ਮੋਦੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਵਾਕਿਫ ਹੋ ਚੁੱਕੇ ਹਨ ਅਤੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਬੋਰੀ ਬਿਸਤਰਾ ਗੋਲ ਕਰਨ ਲਈ ਤਿਆਰ ਬੈਠੇ ਹਨ।ਔਜਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਨੋਟਬੰਦੀ ਤੇ ਜੀ.ਐਸ.ਟੀ. ਨੂੰ ਸਹੀ ਦਰਸਾਉਣ ਵਾਲੇ ਇਸ਼ਤਿਹਾਰਾਂ ਤੇ ਦੇਸ਼ ਦੇ ਕਰੋੜਾਂ ਰੁਪਏ ਬਰਬਾਦ ਕਰ ਦਿਤੇ, ਪਰ ਚੋਣਾਂ ਵਿੱਚ ਉਨ੍ਹਾਂ ਮੁਦਿਆਂ ਤੇ ਵੋਟਾਂ ਲੈਣ ਦੀ ਬਜਾਇ ਦੇਸ਼ ਵਾਸੀਆਂ ਨੂੰ ਪਾਕਿਸਤਾਨ ਦਾ ਡਰ ਦਿਖਾ ਕੇ ਤੇ ਦੇਸ਼ ਦੀਆਂ ਬਹਾਦਰ ਫੌਜਾਂ ਦੇ ਨਾਲ ਤੇ ਝੂਠੀ ਰਾਜਨੀਤੀ ਕਰਕੇ ਭਾਜਪਾ ਵੋਟਾਂ ਦੀ ਮੰਗ ਕਰ ਰਹੀ ਹੈ।
               ਹਲਕਾ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਰਾਜਕਾਲ ਦੌਰਾਨ ਦੇਸ਼ ਅੱਗੇ ਵਧਣ ਦੀ ਥਾਂ ਤੇ ਪਿਛੇ ਨੂੰ ਗਿਆ ਹੈ, ਧਰਮ-ਜਾਤ ਦੀ ਰਾਜਨੀਤੀ ਕਰਦਿਆਂ ਭਾਜਪਾ ਨੇ ਦੇਸ਼ ਵਾਸੀਆਂ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਸੁਟਿਆ।ਵੇਰਕਾ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਿੱਤ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਝੋਲੀ ਵਿੱਚ ਪਾ ਕੇ ਉਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਏਗੀ।
               ਇਸ ਸਮੇਂ ਕਰਮਜੀਤ ਸਿੰਘ ਰਿੰਟੂ ਮੇਅਰ, ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ, ਜਤਿੰਦਰ ਸੋਨੀਆ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਨਵਦੀਪ ਸਿੰਘ ਗੋਲਡੀ, ਸੁਖਦੇਵ ਸਿੰਘ ਚਾਹਲ ਕੌਂਸਲਰ, ਕੌਂਸਲਰ ਸਕੱਤਰ ਸਿੰਘ ਬੱਬੂ, ਸਾ: ਕੌਂਸਲਰ ਲਖਨਪਾਲ, ਕੌਂਸਲਰ ਸੁਰਿੰਦਰ ਚੌਧਰੀ, ਅਸ਼ਵਨੀ ਪੱਪੂ, ਬੱਬੀ ਪਹਿਲਵਾਨ, ਰਕੇਸ਼ ਕੁਮਾਰ ਮਹੰਤਾ, ਵਰਿੰਦਰਜੀਤ ਸਿੰਘ ਮਾਨ ਵਡਾਲੀ, ਜਸਕਰਨ ਸਿੰਘ ਭੁੱਲਰ ਛੇਹਰਟਾ, ਅੰਗਰੇਜ ਸਿੰਘ ਕਾਲਾ ਡੇਅਰੀ ਵਾਲਾ, ਕੁਲਦੀਪ ਸਿੰਘ ਸਰਪੰਚ ਦਾਉਂਕੇ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply