ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਜ਼ਿਲ੍ਹਾ ਕਚਹਿਰੀ ਵਿਖੇ ਕੰਮ ਕਰਦੇ ਵਸੀਕਾਂ ਨਵੀਸਾਂ
ਨਾਲ ਵਿਸ਼ੇਸ਼ ਚੋਣ ਮਿਲਣੀ ਕੀਤੀ ਗਈ।
ਪ੍ਰਸਿੱਧ ਵਸੀਕਾ ਨਵੀਸ ਪ੍ਰਮੋਦ ਕੁਮਾਰ ਸੋਢੀ ਦੀ ਅਗਵਾਈ ਹੇਠ ਹੋਈ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਤੇ ਨੀਅਤ `ਚ ਖੋਟ ਹੈ ਅਤੇ ਮੋਦੀ ਸਰਕਾਰ ਦੇਸ਼ ਵਿਚੋਂ ਗਰੀਬੀ ਨਹੀਂ ਬਲਕਿ ਗਰੀਬਾਂ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ।ਹਾਜਰ ਵਸੀਕਾ ਨਵੀਸਾਂ ਨੇ ਔਜਲਾ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨਾਂ ਨੇ ਔਜਲਾ ਨੂੰ ਵਿਸਵਾਸ਼ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਔਜਲਾ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜੇਸ਼ ਕੁਮਾਰ ਐਗਜੈਕੇਟਿਵ ਮੈਂਬਰ ਬਾਰ ਐਸੋਸੀਏਸ਼ਨ ਅੰਮ੍ਰਿਤਸਰ, ਮਨੋਜ ਕੁਮਾਰ, ਰਮੇਸ਼ ਕੁਮਾਰ ਸੋਢੀ, ਅਰਵਿੰਦ ਕੁਮਾਰ ਮਜੀਠਾ, ਅਰੁਣ ਮਹਾਜਨ, ਅਸ਼ੋਕ ਕਪੂਰ, ਦੀਪਕ ਭਾਸਕਰ, ਨੰਦ ਕਿਸ਼ੋਰ ਖੰਨਾ, ਗੁਰਦੀਪ ਸਿੰਘ, ਐਡਵੋਕੇਟ ਭੂਸ਼ਣ ਅਗਰਵਾਲ, ਸੋਮਨਾਥ ਵਾਸੂਦੇਵ, ਵਿਜੈ ਕੁਮਾਰ, ਅਨਿਲ ਕੁਮਾਰ ਬਿੱਟੂ (ਸਾਰੇ ਵਸੀਕਾ ਨਵੀਸ), ਐਡਵੋਕੇਟ ਧੀਰਜ ਸੋਢੀ, ਐਡਵੋਕੇਟ ਪ੍ਰਮੋਦ ਕੁਮਾਰ ਸੋਢੀ, ਐਡਵੋਕੇਟ ਅਸ਼ਵਨੀ ਕੁਮਾਰ ਆਦਿ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media