Wednesday, June 17, 2026

ਬੱਚਿਆਂ ਨੂੰ ਰੁਜਗਾਰ ਲਈ ਹੁਨਰਮੰਦ ਬਣਾ ਰਿਹਾ ਹੈ ਮਧੇਵਾਲਾ ਕੰਪਲੈਕਸ ਭੀਖੀ

ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਮਧੇਵਾਲਾ ਕੰਪਲੈਕਸ ਭੀਖੀ ਲੰਬੇ ਸਮੇਂ ਤੋ ਇਲਾਕੇ ਦੇ ਬੱਚਿਆਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਦੇ ਯੋਗ ਬਣਾ ਰਹੀ PUNJ0305201904ਹੈ। ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰ ਕੇ ਜਿਥੇ ਕਈ ਵਿਦਿਆਰਥੀ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਥੇ ਕਈ ਕੋਰਸ ਕਰਕੇ ਵਿਦੇਸ਼ਾਂ ਵਿਚ ਪਹੁੰਚ ਚੁੱਕੇ ਹਨ। ਅੱਜ ਆਯੋਜਿਤ ਸੈਮੀਨਾਰ ਵਿੱਚ ਇੰਸਟੀਚਿਊਟ ਦੇ ਐਮ.ਡੀ ਨਵਜੋਤ ਜਿੰਦਲ ਨੇ ਕਿਹਾ ਕਿ ਕੰਪਿਊਟਰ ਕੋਰਸ ਦੇ ਨਾਲ-ਨਾਲ ਕੰਮਿਊਨੀਕੇਸ਼ਨ ਸਕਿਲ ਦੀਆਂ ਕਲਾਸਾਂ ਮੁਫ਼ਤ ਲਗਾਈਆਂ ਜਾਂਦੀਆਂ ਹਨ, ਜੋ ਕਿ ਬੱਚਿਆਂ ਲਈ ਬਹੁਤ ਫਾਇਦੇਮੰਦ ਹਨ।ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਤਜਰਬੇਕਾਰ ਮਾਹਿਰਾਂ ਦੀਆਂ ਸੇਵਾਵਾਂ ਲੈ ਕੇ ਪੂਰੀ ਤਰ੍ਹਾਂ ਨਿਪੁੰਨ ਕੀਤੇ ਬੱਚੇ ਆਪਣੀ ਜ਼ਿੰਦਗੀ ਵਿੱਚ ਸਫ਼ਲ ਹੋ ਰਹੇ ਹਨ।ਉਨਾਂ ਕਿਹਾ ਕਿ  ਇੰਸਟੀਚਿਊਟ ਵਿਖੇ ਕੰਪਿਊਟਰ ਤੇ ਸਪੋਕਨ ਇੰਗਲਿਸ ਦੇ ਨਵੇਂ ਬੈਚ 7 ਮਈ ਤੋ ਸ਼ੁਰੂ ਕੀਤੇ ਜਾ ਰਹੇ ਹਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply