ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਮਾਜ ਸੇਵੀਆਂ ਵੱਲੋ ਭਾਈ ਘਨੱਈਆ ਫੈਲਫੇਅਰ ਸੁਸਾਇਟੀ ਮਾਨਸਾ
ਰਾਹੀ ਸਰਕਾਰੀ ਜਨਾਨਾ ਹਸਪਤਾਲ ਮਾਨਸਾ ਵਿੱਚ ਦਲੀਏ ਦੀ ਸੇਵਾ ਲਈ ਕਰੀਬ 8 ਕੁਵਿਟਲ ਕਣਕ ਦਾਨ ਦਿੱਤੀ ਗਈ।
ਇਸ ਮੌਕੇ ਮੇਜਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਰੋਗੀਆਂ ਅਤੇ ਜੱਚਾ-ਬੱਚਾ ਦੀ ਸੇਵਾ ਲਈ ਕਾਰਜ਼ ਕਰ ਰਹੀਆ ਸੰਸਥਾਵਾ ਨੂੰ ਭਰਪੂਰ ਸਹਿਯੋਗ ਕਰਨਗੇ।ਇਸ ਮੌਕੇੇ ਸਾਬਕਾ ਪੰਚ ਦਰਸ਼ਨ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ ਧਲਿਓ,ਰਾਮ ਸਿੰਘ,ਹਾਕਮ ਸਿੰਘ ਭੁੱਲਰ, ਹਰਦਿਆਲ ਸਿੰਘ, ਕਰਮਜੀਤ ਸਿੰਘ ਨਣਤਾ, ਮਨਜੀਤ ਸਿੰਘ, ਬਲਰਾਜ ਸਿੰਘ, ਬੌਬੀ, ਸੋਹਣ ਸਿੰਘ ਸ਼ੀਹ, ਸ਼ਤੀਸ ਕੁਮਾਰ, ਰਾਜਿੰਦਰ ਸਿੰਘ, ਮੱਖਣ ਸਿੰਘ ਆਦਿ ਦਾਨੀ ਮੌਜੂਦ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media