ਉਘੇ ਖੇਡ ਪ੍ਰਮੋਟਰ ਜਸਵੰਤ ਸਿੰਘ ਜੱਸ ਤੇ ਸਮਾਜ ਸੇਵਕ ਡਾ. ਸੁਰਿੰਦਰ ਸਿੰਘ (ਸੁਰਿੰਦਰ ਹਸਪਤਾਲ) ਵਾਲਿਆਂ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ
ਮਾਤਾ ਸਵਿੰਦਰ ਕੌਰ (90) ਪਤਨੀ ਜੋਗਿੰਦਰ ਸਿੰਘ ਨਿਵਾਸੀ ਭੱਲਾ ਕਲੌਨੀ ਛੇਹਰਟਾ ਇੱਕ ਸੰਖੇਪ ਬਿਮਾਰੀ ਪਿੱਛੋਂ ਸਦੀਵੀਂ ਵਿਛੋੜਾ ਦੇ ਗਏ।
ਦੱਸਣਯੋਗ ਹੈ ਕਿ ਸਵ. ਮਾਤਾ ਸਵਿੰਦਰ ਕੌਰ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਤੇ ਜਤਿੰਦਰ ਸਿੰਘ ਦੇ ਮਾਣਯੋਗ ਦਾਦੀ ਜੀ ਸਨ। ਇਸ ਦੁੱਖ ਦੀ ਘੜੀ ਕਰੀਗਰ ਲਿਮਟਿਡ ਕੰਪਨੀ ਦੇ ਡਾਇਰੈਕਟਰ ਜਸਵੰਤ ਸਿੰਘ ਸੰਧੂ, ਸੰਧੂ ਟ੍ਰੇਡਰਜ਼ ਦੇ ਗੁਰਪ੍ਰੀਤ ਸਿੰਘ ਸੰਧੂ, ਲਵਪ੍ਰੀਤ ਸਿੰਘ ਸੰਧੂ, ਰਿਟਾ. ਪ੍ਰਿੰ. ਸੁਰਿੰਦਰ ਕੁਮਾਰ ਸ਼ਰਮਾ, ਜੀ.ਐਸ ਸੰਧੂ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਕਮਾਂਡੈਂਟ ਐਮ.ਐਸ ਗਿੱਲ, ਥਾਣੇਦਾਰ ਬਲਜਿੰਦਰ ਸਿੰਘ, ਟੀਟੂ ਪ੍ਰਧਾਨ, ਮੈਡਮ ਅਰਮਿੰਦਰ ਕੌਰ, ਡਾ. ਮੋਤੀ ਰਹਿਮਾਨ ਆਦਿ ਪੀੜ੍ਹਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵ. ਮਾਤਾ ਸਵਿੰਦਰ ਕੌਰ ਨਮਿਤ ਭੋਗ 9 ਮਈ ਦਿਨ ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਜਾਮਨੂੰ ਚੌਂਕ ਭੱਲਾ ਕਲੌਨੀ ਛੇਹਰਟਾ ਵਿਖੇ ਪਾਉਣ ਉਪਰੰਤ ਕੀਰਤਨ ਤੇ ਅੰਤਿਮ ਅਰਦਸ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਭੱਲਾ ਕਲੌਨੀ ਵਿਖੇ ਹੋਵੇਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media