ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 25 ਵਿਦਿਆਰਥੀ ਐਨ.ਸੀ.ਸੀ ਵਿੰਗ ਸੈਸ਼ਨ 2019-21 ਦੇ ਲਈ ਭਰਤੀ ਕੀਤੇ ਗਏ।ਇਹਨਾਂ ਵਿਦਿਆਰਥੀਆਂ ਦੀ ਚੋਣ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਲਲਿਤ ਭਾਰਦਵਾਜ ਦੀ ਦੇਖ-ਰੇਖ ਹੇਠ ਸਰੀਰਕ ਜਾਂਚ ਦੇ ਅਧਾਰ `ਤੇ ਹੋਈ।ਇਹ ਵਿਦਿਆਰਥੀ ਦੋ ਸਾਲ ਦੀ ਟ੍ਰੇਨਿੰਗ ਲੈਣਗੇ ਤੇ ਏਅਰ ਫੋਰਸ ਦੀ ਬਚਾਅ ਦੀ ਤਕਨੀਕ ਸਿੱਖਣਗੇ।ਇਹਨਾਂ ਵਿਦਿਆਰਥੀਆਂ ਨੂੰ ਬੰਦੂਕ ਦੀ ਨਿਸ਼ਾਨੇਬਾਜ਼ੀ ਤੇ ਐਨ.ਸੀ.ਸੀ ਦਾ ਮਾਈਕਰੋ ਲਾਈਟ ਏੇਅਰ ਕਰਾਫਟ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤੇ ਉਹ ਇਹਨਾਂ ਦੋ ਸਾਲਾਂ ਦੇ ਦੌਰਾਨ 10 ਦਿਨਾਂ ਦਾ ਕੈਂਪ ਵੀ ਲਗਾਉਣਗੇ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਟ੍ਰੇਨਿੰਗ ਨੂੰ ਬਹੁਤ ਮਿਹਨਤ ਨਾਲ ਪੂਰੀ ਕਰਨ ਤਾਂ ਜੋ ਉਹ ਆਪਣੀ ਸਖਸ਼ੀਅਤ ਵਿੱਚ ਹੋਰ ਨਿਖਾਰ ਲਿਆ ਸਕਣ ।
ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼਼ਰਮਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜਿਆਦਾ ਤੋਂ ਜਿਆਦਾ ਵਿਦਿਆਰਥੀ ਐਨ.ਸੀ.ਸੀ ਵਿੱਚ ਆਉਣ।ਉਹਨਾਂ ਨੇ ਇਹ ਵੀ ਕਿਹਾ ਕਿ ਐਨ.ਸੀ.ਸੀ ਤੇ ਐਨ.ਐਸ.ਐਸ ਸਕਾਰਾਤਮਕ ਰੂਪ ਵਿੱਚ ਵਿਦਿਆਰਥੀ ਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਸਹਾਇਕ ਹੈ ਤੇ ਇਸ ਦੇ ਦੁਆਰਾ ਅਸੀਂ ਸਮਾਜ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …