Thursday, August 13, 2026

ਬਕਾਇਆ ਰਾਸ਼ੀ ਲਈ ਕੇਨ ਕਮਿਸ਼ਨਰ ਵਲੋਂ ਸ਼ੂਗਰ ਮਿੱਲ ਖਿਲਾਫ ਰਿਕਵਰੀ ਨੋਟਿਸ ਜਾਰੀ

ਧੂਰੀ, 4 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਗੰਨਾ ਕਾਸ਼ਤਕਾਰਾਂ ਦੀ ਭਗਵਾਨਪੁਰਾ ਸ਼ੂਗਰ ਮਿੱਲ ਧੂਰੀ ਵੱਲ ਬਕਾਇਆ ਰਹਿੰਦੀ ਲਗਭਗ 74.46 ਕਰੋੜ Satwant Sdmਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਕੇਨ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਏ.ਐਸ ਨਗਰ ਦੇ ਜ਼ਿਲਾ੍ਹ ਕੂਲੈਕਟਰ ਨੂੰ ਰਿਕਵਰੀ ਨੋਟਿਸ ਜਾਰੀ ਕਰਨ ਲਈ ਆਦੇਸ਼ ਲਿਖ ਦਿੱਤੇ ਹਨ। ਹੁਣ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਗੰਭੀਰ ਲੈਂਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜੇ ਗਏ ਪੱਤਰ ਦੀ ਕਾਪੀ ਵਿੱਚ ਕੇਨ ਕਮਿਸ਼ਨਰ ਨੇ ਜ਼ਿਲਾ੍ਹ ਕੂਲੈਕਟਰ ਐਸ.ਏ.ਐਸ. ਨਗਰ ਨੂੰ ਭਗਵਾਨਪੁਰਾ ਸ਼ੂਗਰ ਮਿੱਲ ਧੂਰੀ ਖਿਲਾਫ ਏਰੀਅਰ ਆਫ ਲੈਂਡ ਰੈਵੀਨਿਊ ਨੋਟਿਸ ਜਾਰੀ ਕਰਕੇ ਗੰਨਾ ਕਾਸ਼ਤਕਾਰਾਂ ਦੀ 74.46 ਕਰੋੜ ਰੁਪਏ ਦੀ ਰਾਸ਼ੀ ਦਿਵਾਉਣ ਲਈ ਲਿਖਿਆ ਹੈ।
           ਇਸ ਸਬੰਧੀ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਦੱਸਿਆ ਕਿ ਪਿੜਾਈ ਸੀਜ਼ਨ ਖਤਮ ਹੋਣ ਉਪਰੰਤ ਜੇਕਰ 14 ਦਿਨਾਂ ਬਾਅਦ ਗੰਨਾ ਕਾਸ਼ਤਕਾਰਾਂ ਦੀ ਅਦਾਇਗੀ ਮਿੱਲ ਮਾਲਕਾਂ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਨਿਯਮਾਂ ਮੁਤਾਬਿਕ ਕੇਨ ਕਮਿਸ਼ਨਰ ਸਬੰਧਤ ਮਿੱਲ ਖਿਲਾਫ ਏਰੀਅਰ ਆਫ ਲੈਂਡ ਰੈਵੀਨਿਊ ਦਾ ਨੋਟਿਸ ਜਾਰੀ ਕਰਵਾ ਸਕਦਾ ਹੈ।ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਣਸ਼ਿਆਮ ਥੌਰੀ ਦੇ ਯਤਨਾਂ ਸਦਕਾ ਕੇਨ ਕਮਿਸ਼ਨਰ ਵੱਲੋਂ ਮਿੱਲ ਮਾਲਕਾਂ ਖਿਲਾਫ ਆਰੰਭੀ ਗਈ ਕਾਰਵਾਈ ਕਾਰਨ ਜ਼ਲਦ ਹੀ ਜ਼ਿਲਾ੍ਹ ਕੂਲੈਕਟਰ ਸੰਗਰੂਰ ਰਾਹੀਂ ਇਹ ਹੁਕਮ ਐਸ.ਡੀ.ਐਮ. ਦਫਤਰ ਧੂਰੀ ਪਾਸ ਪੁੱਜਣ ਉਪਰੰਤ ਤਹਿਸੀਲਦਾਰ ਧੂਰੀ ਨੂੰ ਏਰੀਅਰ ਆਫ ਲੈਂਡ ਰੈਵੀਨਿਊ ਅਧਿਕਾਰੀ ਨਿਯੁੱਕਤ ਕਰਕੇ ਭਗਵਾਨਪੁਰਾ ਸ਼ੂਗਰ ਮਿੱਲ ਪਾਸੋਂ ਕਿਸਾਨਾਂ ਦੀ 74.46 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਿਵਾਉਣ ਲਈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਗੰਨਾ ਕਾਸ਼ਤਕਾਰਾਂ ਅਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਬਕਾਇਆ ਪੈਮੇਂਟ ਦੀ ਅਦਾਇਗੀ ਨਾ ਹੋਣ ਕਾਰਨ ਵੱਡੇ ਪੱਧਰ `ਤੇ ਸੰਘਰਸ਼ ਵੀ ਕੀਤਾ ਗਿਆ ਸੀ, ਪ੍ਰੰਤੂ ਮਿੱਲ ਮਾਲਕਾਂ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਦਿੱਤੇ ਜਾਂਦੇ ਭਰੋਸੇ ਤੋਂ ਬਾਅਦ ਵੀ ਉਹਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਨਹੀਂ ਹੋਈ ਜਿਸ ਕਾਰਨ ਤੈਅ ਸਮੇਂ `ਤੇ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਗੰਨਾ ਕਾਸ਼ਤਕਾਰਾਂ ਵਿੱਚ ਸਰਕਾਰ ਖਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ।
 

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply