Wednesday, September 30, 2026

ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁੱਕਤੀਆਂ

ਧੂਰੀ, 4 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਸੰਗਰੂਰ ਤੋ ਉਮੀਦਿਵਾਰ ਪਰਮਿੰਦਰ PUNJ0505201905ਸਿੰਘ ਢੀਂਡਸਾ ਤੇ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਦੀ ਸਿਫਾਰਿਸ਼ ਤੇ ਯੂਥ ਅਕਾਲੀ ਦਲ ਸਹਿਰੀ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਨੇ ਧੂਰੀ ਸਹਿਰ ਦੇ ਵੱਖ-ਵੱਖ ਯੂਥ ਆਗੂਆਂ ਦੀਆਂ ਨਿਯੁੱਤੀਆਂ ਕੀਤੀਆਂ ਹਨ।ਜ੍ਹਿਨਾਂ ਵਿੱਚ ਭੁਪਿੰਦਰ ਪਾਲ ਸਿੰਘ ਮਿੱਠਾ ਨੂੰ ਯੂਥ ਅਕਾਲੀ ਦਲ ਧੂਰੀ ਦਾ ਸਰਕਲ ਪ੍ਹਧਾਨ, ਗੁਰਕੰਵਲ ਸਿੰਘ ਕੋਹਲੀ ਜ੍ਹਿਲਾ ਸੀਨੀਅਰ ਮੀਤ ਪ੍ਰਧਾਨ, ਸ੍ਰੀ ਕਾਂਤ ਸੋਨੂੰ ਨੂੰ ਜ੍ਹਿਲਾ ਜਨਰਲ ਸਕੱਤਰ ਅਤੇ ਲਖਵੀਰ ਜਿੰਦਲ ਨੂੰ ਜ੍ਹਿਲਾ ਮੀਤ ਪ੍ਰਧਾਨ ਨਿਯੁੱਕਤ ਕਰਕੇ ਯੂਥ ਅਕਾਲੀ ਦਲ ਦੇ ਢਾਂਚੇ ਦਾ ਹੋਰ ਵਿਸਥਾਰ ਦਿੱਤਾ ਤਾਂ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ।ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਅਤੇ ਯੂਥ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ ਦਲ ਵੱਲੋ ਹਮੇਸਾਂ ਹੀ ਮਿਹਨਤੀ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply