ਧੂਰੀ, 4 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਸੰਗਰੂਰ ਤੋ ਉਮੀਦਿਵਾਰ ਪਰਮਿੰਦਰ
ਸਿੰਘ ਢੀਂਡਸਾ ਤੇ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਦੀ ਸਿਫਾਰਿਸ਼ ਤੇ ਯੂਥ ਅਕਾਲੀ ਦਲ ਸਹਿਰੀ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਨੇ ਧੂਰੀ ਸਹਿਰ ਦੇ ਵੱਖ-ਵੱਖ ਯੂਥ ਆਗੂਆਂ ਦੀਆਂ ਨਿਯੁੱਤੀਆਂ ਕੀਤੀਆਂ ਹਨ।ਜ੍ਹਿਨਾਂ ਵਿੱਚ ਭੁਪਿੰਦਰ ਪਾਲ ਸਿੰਘ ਮਿੱਠਾ ਨੂੰ ਯੂਥ ਅਕਾਲੀ ਦਲ ਧੂਰੀ ਦਾ ਸਰਕਲ ਪ੍ਹਧਾਨ, ਗੁਰਕੰਵਲ ਸਿੰਘ ਕੋਹਲੀ ਜ੍ਹਿਲਾ ਸੀਨੀਅਰ ਮੀਤ ਪ੍ਰਧਾਨ, ਸ੍ਰੀ ਕਾਂਤ ਸੋਨੂੰ ਨੂੰ ਜ੍ਹਿਲਾ ਜਨਰਲ ਸਕੱਤਰ ਅਤੇ ਲਖਵੀਰ ਜਿੰਦਲ ਨੂੰ ਜ੍ਹਿਲਾ ਮੀਤ ਪ੍ਰਧਾਨ ਨਿਯੁੱਕਤ ਕਰਕੇ ਯੂਥ ਅਕਾਲੀ ਦਲ ਦੇ ਢਾਂਚੇ ਦਾ ਹੋਰ ਵਿਸਥਾਰ ਦਿੱਤਾ ਤਾਂ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ।ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਅਤੇ ਯੂਥ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ ਦਲ ਵੱਲੋ ਹਮੇਸਾਂ ਹੀ ਮਿਹਨਤੀ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media