ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਅਤੇ ਹਰਿਆਣਾ ਵਿਚ ਵੋਟਾਂ ਦਾ ਕੰਮ ਪੁਰਅਮਨ ਤੇ ਲੋਕਤੰਤਰੀ ਕਦਰਾਂ-ਕੀਮਤਾਂ ਨਾਲ
ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਯੁੱਕਤ ਕੀਤੇ ਗਏ ਵਿਸ਼ੇਸ਼ ਚੋਣ ਅਬਜ਼ਵਰ ਰਾਘਵ ਚੰਦਰਾ ਅੱਜ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪੁੱਜੇ, ਜਿੱਥੇ ਉਨਾਂ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵਾ ਸਮੇਤ ਚੋਣ ਅਮਲ ਵਿਚ ਲੱਗੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਨਾਂ ਕਿਹਾ ਕਿ ਲੋਕ ਆਪਣਾ ਸੰਸਦ ਮੈਂਬਰ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਚੁਣ ਸਕਣ, ਲਈ ਜ਼ਰੂਰੀ ਹੈ ਕਿ ਅਸੀਂ ਸਾਰੇ 19 ਮਈ ਤੱਕ ਦਿਨ-ਰਾਤ ਆਪਣੀਆਂ ਟੀਮਾਂ ਨੂੰ ਨਾਲ ਲੈ ਕੇ ਮੁਸ਼ਤੈਦੀ ਨਾਲ ਪਹਿਰਾ ਦਈਏ। ਉਨਾਂ ਵੋਟਾਂ ਲਈ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ, ਵੀ.ਵੀ.ਪੈਡ, ਬੂਥਾਂ ਦੀ ਜਾਣਕਾਰੀ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਬੂਥਾਂ ਉਤੇ ਕੀਤੇ ਜਾਣ ਵਾਲੇ ਪ੍ਰਬੰਧਾਂ, ਸੁਰੱਖਿਆ ਦਸਤਿਆਂ ਦੀ ਪੂਰਤੀ, ਨਾਜ਼ੁਕ ਬੂਥਾਂ ਆਦਿ ਦੇ ਵੇਰਵੇ ਲਈ ਅਤੇ ਇਨਾਂ ਕੰਮਾਂ ਲਈ ਚੁੱਕੇ ਜਾ ਸਕਣ ਵਾਲੇ ਵਿਸ਼ੇਸ਼ ਕਦਮ ਸਮੇਂ ਸਿਰ ਪੂਰੇ ਕਰਨ ਦੀਆਂ ਹਦਾਇਤਾਂ ਕੀਤੀਆਂ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦਾ ਕੰਮ ਅਗਵਾਈ ਕਰਨੀ ਹੈ, ਕੰਮ ਪੂਰਾ ਕਰਨਾ ਤੇ ਕਰਵਾਉਣਾ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਹ ਇਕ ਟੀਮ ਵਰਕ ਵਜੋਂ ਹੋਣਾ ਚਾਹੀਦਾ ਹੈ।
ਇਸ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਾਰੀ ਜਾਣਕਾਰੀ ਸਾਂਝੇ ਕਰਦੇ ਦੱਸਿਆ ਕਿ ਵੋਟਿੰਗ ਮਸ਼ੀਨਾਂ ਸਟਰਾਂਗ ਰੂਮ ਵਿਚ ਪਹੁੰਚ ਚੁੱਕੀਆਂ ਹਨ ਅਤੇ ਵੋਟਾਂ ਕਰਵਾਉਣ ਵਾਲੇ ਅਮਲੇ ਦੀ ਅੱਜ ਦੂਸਰੀ ਰਹਿਰਸਲ ਚੱਲ ਰਹੀ ਹੈ।ਉਨਾਂ ਦੱਸਿਆ ਕਿ ਕਰੀਬ 13 ਹਜ਼ਾਰ ਅਮਲਾ ਵੋਟਾਂ ਵਾਲੇ ਦਿਨ ਇਹ ਕੰਮ ਪੂਰਾ ਕਰਵਾਏਗਾ। ਉਨਾਂ ਬੂਥਾਂ ਦੀ ਸਥਿਤੀ ਅਤੇ ਉਥੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਵੇਰਵਾ ਵੀ ਵਿਸ਼ੇਸ਼ ਅਬਜ਼ਰਵਰ ਨਾਲ ਸਾਂਝਾ ਕੀਤਾ। ਇਸ ਮੌਕੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਦੇ ਨਾਲ-ਨਾਲ ਕੇਂਦਰੀ ਸੁਰੱਖਿਆ ਬਲ ਵੀ ਜਿਲ੍ਹੇ ਵਿਚ ਆ ਰਹੇ ਹਨ ਅਤੇ ਅਸੀਂ ਬੂਥਾਂ ਉਤੇ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਦਿਆਂਗੇ, ਤਾਂ ਜੋ ਕੋਈ ਗੜਬੜੀ ਨਾ ਹੋਵੇ ਤੇ ਲੋਕ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦੀ ਵਰਤੋਂ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੋਣ ਅਬਜ਼ਰਵਰ ਸਮੀਰ ਵਰਮਾ, ਖਰਚਾ ਨਿਗਰਾਨ ਸਿਧਾਰਰੱਪਾਂ ਆਈ.ਆਰ.ਐਸ, ਅਖਲੇਸ਼ ਗੁਪਤਾ ਖਰਚਾ ਅਬਜਰਵਰ, ਰਾਜਵਰਧਨ ਆਈ.ਪੀ.ਐਸ, ਵਧੀਕ ਜਿਲ੍ਹਾ ਚੋਣ ਅਧਿਕਾਰੀ ਹਿਮਾਸ਼ੂੰ ਅਗਰਵਾਲ, ਐਸ.ਐਸ.ਪੀ ਅੰਮਿ੍ਰਤਸਰ ਦਿਹਾਤੀ ਵਿਕਰਮਜੀਤ ਦੁੱਗਲ, ਖਰਚਾ ਨਿਗਰਾਨ ਟੀਮਾਂ ਦੇ ਨੋਡਲ ਅਧਿਕਾਰੀ ਵਿਸ਼ੇਸ਼ ਸਾਰੰਗਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media