Sunday, April 19, 2026

ਪੀ.ਡੀ.ਏ ਦੀ ਸਾਂਝੀ ਉਮੀਦਵਾਰ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਦੀ ਕਰੜੀ ਨਿੰਦਾ

ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਡੈਮੋਕਰੇਟਿਵ ਅਲਾਇੰਸ ਦੀ ਸਾਂਝੀ ਉਮੀਦਵਾਰ ਬੀਬੀ ਦਸਵਿੰਦਰ ਕੌਰ ਨੇ ਰੈਲੀ ਨੂੰ ਸੰਬੋਧਨ PUNJ0505201903ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਅਤੇ ਦੇਸ਼ ਵਿਰੋਧੀ ਆਰਥਿਕ ਨੀਤੀਆਂ ਦੀ ਕਰੜੀ ਨਿੰਦਾ ਕੀਤੀ।ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਾਣ ਸਨਮਾਨ ਦੀ ਰਾਖੀ ਲਈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਮੈਦਾਨ`ਚ ਨਿੱਤਰੀ ਬੀਬੀ ਦਸਵਿੰਦਰ ਕੌਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ `ਤੇ ਜੋਰਦਾਰ ਹਮਲਾ ਬੋਲਿਆ।ਉਹਨਾਂ ਨੇ ਪੰਜਾਬ ਦੇ ਚੋਣ ਕਮਿਸ਼ਨਰ `ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹਨਾਂ ਦੇ ਇਸ਼ਾਰਿਆਂ `ਤੇ ਚੋਣ ਰੈਲੀ ਤੇ ਮੀਟਿੰਗਾਂ ਕਰਨ ਸਮੇਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਈ ਵਾਰੀ ਜ਼ਿਲ੍ਹਾਂ ਚੋਣ ਕਮਿਸ਼ਨਰ ਨੂੰ ਚਿੱਠੀਆਂ ਵੀ ਪਾਇਆ ਤਾਂ ਵੀ ਉਸ ਚਿੱਠੀ ਦਾ ਜੁਆਬ ਤੱਕ ਨਹੀਂ ਦਿੱਤਾ ਜਾਂਦਾ।ਬੀਬੀ ਦਸਵਿੰਦਰ ਕੌਰ ਨੇ ਲੋਹਾਰਕਾ `ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਿੱਤਦੇ ਹਨ ਤਾਂ ਪੰਜਾਬ ਦੇ ਵੱਡੇ ਮਸਲੇ ਅਤੇ ਖਾਸਕਰ ਅੰਮ੍ਰਿਤਸਰ ਦੀ ਇੰਡਸਟਰੀ ਦਾ ਮੁੱਦਾ ਪਾਰਲੀਮੈਂਟ ਵਿੱਚ ਮੁੱਖ ਰੂਪ `ਚ ਰੱਖਣਗੇ।ਪੰਜਾਬ ਵਿੱਚ ਸਿੱਖਿਆ ਦੇ ਮਿਆਰ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਕੀਤਾ ਜਾਵੇਗਾ।ਉਨਾਂ ਵਿਦਿਆਰਥੀਆਂ ਦੀ ਵਰਦੀ ਦੀ ਹੋਈ ਘਪਲੇਬਾਜੀ ਦੀ ਸਖ਼ਤ ਨਿੰਦਾ ਕੀਤੀ।
               ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ, ਸੰਤੋਖ ਸਿੰਘ ਸੰਤੂਨੰਗਲ, ਲਖਬੀਰ ਸਿੰਘ ਨਿਜਾਮਪੁਰਾ, ਦੇਸ਼ ਭਗਤ ਬਲਕਾਰ ਸਿੰਘ ਕੰਦੋਵਾਲੀ, ਮਾਸਟਰ ਹਰਭਜਨ ਸਿੰਘ, ਓਂਕਾਰ ਸਿੰਘ, ਮਾਤਾ ਪ੍ਰੀਤਮ ਕੌਰ ਆਦਿ ਰੈਲੀ ਵਿੱਚ ਮੋਜੂਦ ਸਨ। 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply