ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਜ਼ਿਲਾ ਪੁਲੀਸ ਕਮਿਸ਼ਨਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ
ਪਿਛਲੇ ਦਿਨੀਂ ਪਿੰਡ ਪੰਡੋਰੀ ਵੜੈਚ ਵਿਖੇ ਅਗਵਾ ਕਰਕੇ ਕਤਲ ਕੀਤੇ ਸਾਢੇ ਤਿੰਨ ਸਾਲ ਦੇ ਮਾਸੂਮ ਤੇਜਪਾਲ ਸਿੰਘ ਦੇ ਕਾਤਿਲ ਪੰਡਿਤ ਤਾਂਤਰਿਕ ਨੂੰ ਬਿਨਾਂ ਕਸੇ ਦੇਰੀ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ ਅਤੇ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਵਿਚ ਫਸਾ ਕੇ ਲੁੱਟਣ, ਬਲਾਤਕਾਰ ਅਤੇ ਕਤਲ ਕਰਨ ਵਰਗੀਆਂ ਅਪਰਾਧਿਕ ਕਾਰਵਾਈਆਂ ਕਰਨ ਵਾਲੇ ਤਮਾਮ ਪਾਖੰਡੀ ਤਾਂਤਰਿਕਾਂ, ਬਾਬਿਆਂ ਜੋਤਸ਼ੀਆਂ ਅਤੇ ਪੁੱਛਾਂ ਦੇਣ ਵਾਲੇ ਢੌਂਗੀਆਂ ਦੀਆਂ ਗੈਰ ਕਾਨੂੰਨੀ ਦੁਕਾਨਾਂ `ਤੇ ਪਾਬੰਦੀ ਲਾਈ ਜਾਵੇ।
ਤਰਕਸ਼ੀਲ ਸੁਸਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਆਗੂਆਂ ਮੁਖਤਿਆਰ ਗੋਪਾਲਪੁਰਾ, ਸੁਮੀਤ ਸਿੰਘ, ਮਾਸਟਰ ਕੁਲਜੀਤ ਵੇਰਕਾ, ਸੁਖਮੀਤ ਸਿੰਘ, ਕਾਮਰੇਡ ਬਲਕਾਰ ਦੁਧਾਲਾ ਅਤੇ ਸ਼ਮਸ਼ੇਰ ਹੇਰ ਨੇ ਅੱਜ ਪਿੰਡ ਪੰਡੌਰੀ ਵੜੈਚ ਵਿਖੇ ਪੀੜਤ ਪਰਿਵਾਰ ਵਲੋਂ ਤੇਜਪਾਲ ਸਿੰਘ ਸਬੰਧੀ ਕਰਵਾਏ ਸ਼ੋਕ ਸਮਾਗਮ ਮੌਕੇ ਪੀੜਤ ਪਰਿਵਾਰ ਅਤੇ ਵਾਸੀਆਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤਰਕਸ਼ੀਲ ਸੁਸਾਇਟੀ ਵਲੋਂ ਮਾਸੂਮ ਦੇ ਕਾਤਿਲ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਉਚ ਪੁਲੀਸ ਅਧਿਕਾਰੀਆਂ ਤੱਕ ਲਗਾਤਾਰ ਪਹੁੰਚ ਕੀਤੀ ਜਾਵੇਗੀ।
ਇਸ ਮੌਕੇ ਤਰਕਸ਼ੀਲ ਆਗੂਆਂ ਮੁਖਤਿਆਰ ਗੋਪਾਲਪੁਰਾ, ਸੁਮੀਤ ਸਿੰਘ ਅਤੇ ਕਾਮਰੇਡ ਬਲਕਾਰ ਦੁਧਾਲਾ ਨੇ ਪਿੰਡ ਵਾਸੀਆਂ ਅਤੇ ਆਮ ਲੋਕਾਂ ਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਸਾਰਥਿਕ ਹੱਲ ਪ੍ਰਤੀ ਤਰਕਸ਼ੀਲ ਸੋਚ ਅਪਨਾਉਣ ਅਤੇ ਪਾਖੰਡੀ ਤਾਂਤਰਿਕਾਂ, ਜੋਤਸ਼ੀਆਂ, ਸਿਆਣਿਆਂ ਅਤੇ ਪੁੱਛਾਂ ਦੇਣ ਵਾਲੇ ਢੌਂਗੀ ਬਾਬਿਆਂ ਦੇ ਝਾਂਸੇ ਵਿਚ ਕਦੇ ਵੀ ਨਾ ਫਸਣ ਦੀ ਜ਼ੋਰਦਾਰ ਅਪੀਲ ਵੀ ਕੀਤੀ।
ਤਰਕਸ਼ੀਲ ਆਗੂਆਂ ਇਸ ਮੌਕੇ ਜ਼ਿਲਾ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਵਿਚ ਫਸਾ ਕੇ ਲੁੱਟਣ ਵਾਲੇ ਪਾਖੰਡੀ ਤਾਂਤਰਿਕਾਂ, ਜੋਤਸ਼ੀਆਂ ਅਤੇ ਇਨ੍ਹਾਂ ਦੀ ਗੈਰ ਕਾਨੂੰਨੀ ਇਸ਼ਤਿਹਾਰਬਾਜੀ ਕਰਨ ਵਾਲੇ ਪ੍ਰਿੰਟ ਅਤੇ ਬਿਜ਼ਲਈ ਮੀਡੀਏ ਦੇ ਖਿਲਾਫ ਡਰਗਜ਼ ਤੇ ਮੈਜਿਕ ਰੈਮਡੀਜ ਇਤਰਾਜਯੋਗ ਇਸ਼ਤਿਹਾਰਬਾਜੀ ਕਾਨੂੰਨ 1954 ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਤਰਕਸ਼ੀਲ ਆਗੂਆਂ ਨੇ ਲੋਕਾਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਪਿੰਡ ਵਿਚ ਤਰਕਸ਼ੀਲ ਮੇਲਾ ਕਰਾਉਣ ਦਾ ਐਲਾਨ ਵੀ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media