Wednesday, September 23, 2026

ਜਿਲ੍ਹਾ ਕਾਂਗਰਸ ਕਮੇਟੀ ਵਲੋਂ ਉਪਕਾਰ ਸਿੰਘ ਸੰਧੂ ਦਾ ਸਨਮਾਨ

ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ)  – ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ PUNJ0505201919ਪ੍ਰੇਰਨਾ ਸਦਕਾ ਕਾਂਗਰਸ ਵਿਚ ਸ਼ਾਮਿਲ ਹੋਏ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਪੇਡਾ ਦੇ ਸਾਬਕਾ ਚੈਅਰਮੇਨ ਉਪਕਾਰ ਸਿੰਘ ਸੰਧੂ ਦਾ ਜਿਲ੍ਹਾ ਕਾਂਗਰਸ ਵਲੋਂ ਸਨਮਾਨ ਕੀਤਾ ਗਿਆ।ਅੰਮ੍ਰਿਤਸਰ ਜਿਲਾ ਪ੍ਰਧਾਨ ਸ਼੍ਰੀਮਤੀ ਜਤਿੰਦਰ ਸੋਨੀਆ ਦੀ ਅਗਵਾਈ ਵਿਚ ਕਾਂਗਰਸ ਭਵਨ ਹਾਲ ਬਾਜਾਰ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿਚ ਹਾਜਰ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਨੇ ਉਪਕਾਰ ਸਿੰਘ ਸੰਧੂ ਨੂੰ ਸਿਰੋਪਾਓ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।ਸ਼੍ਰੀਮਤੀ ਸੋਨੀਆ ਨੇ ਕਿਹਾ ਕਿ ਉਪਕਾਰ ਸਿੰਘ ਸੰਧੂ ਇੱਕ ਮਿਹਨਤੀ ਤੇ ਬੇਦਾਗ ਲੀਡਰ ਹਨ।ਜਿੰਨਾਂ ਦੀ ਅਗਵਾਈ `ਚ ਪਿੰਡਾ ਦੀ ਪਾਰਟੀ ਵਜੋਂ ਜਾਣਿਆ ਜਾਂਦਾ ਅਕਾਲੀ ਦਲ ਅੰਮ੍ਰਿਤਸਰ ਸ਼ਹਿਰ ਵਿਚ ਪ੍ਰਫੁਲਿਤ ਹੋਇਆ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਉਹਨਾਂ ਦੀ ਸ਼ਮੂਲੀਅਤ `ਤੇ ਮਾਣ ਮਹਸੂਸ ਕਰਦੀ ਹੈ।
              ਇਸ ਮੌਕੇ ਜਤਿੰਦਰਬੀਰ ਸਿੰਘ ਬਾਜਵਾ ਸਾਬਕਾ ਸਰਪੰਚ, ਨਰਿੰਦਰ ਕੁਮਾਰ ਲਵ, ਰਾਣਾ ਪਵਨ, ਦੀਪਕ ਚਤਰ, ਵਿਸ਼ਾਲ ਕੁਮਾਰ, ਸੰਦੀਪ ਸ਼ਰਮਾ, ਓ.ਪੀ ਕਨੋਜੀਆ, ਨਰੇਸ਼ ਭਾਟੀਆ, ਭੁਪਿੰਦਰ ਬਿੱਟੂ ਆਦਿ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply