ਭੀਖੀ, 6 ਮਈ (ਪੰਜਾਬ ਪੋਸਟ – ਕਮਲ ਕਾਂਤ) – ਬਿਕਰਮਜੀਤ ਸਿੰਘ ਮਜੀਠੀਆ ਲੋਕ ਸਭਾ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ
ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇ।ਪਿੰਡ ਅਕਲੀਆ ਵਿਖੇ ਚੋਣ ਪੰਡਾਲ ਤੋਂ ਥੋੜ੍ਹੀ ਦੂਰੀ `ਤੇ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਆਗੂ ਲਵਪ੍ਰੀਤ ਸਿੰਘ ਆਪਣੇ ਸਮੱਰਥਕਾਂ ਸਮੇਤ ਬਿਕਰਮਜੀਤ ਸਿੰਘ ਮਜੀਠੀਆ ਦਾ ਵਿਰੋਧ ਕਰਨ ਲਈ ਕਾਲੀਆਂ ਝੰਡੀਆਂ ਲੈ ਕੇ ਪੰਡਾਲ ਵਿੱਚ ਦਾਖਲ ਹੋਣ ਲੱਗੇ।ਉਨ੍ਹਾਂ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਵਾਉਣ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀ ਨੂੰ ਅਸੀਂ ਕਿਸੇ ਵੀ ਕੀਮਤ `ਤੇ ਆਪਣੇ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਲਈ ਨਹੀਂ ਆਉਣ ਦੇਵਾਂਗੇ।ਸ਼੍ਰੋਮਣੀ ਅਕਾਲੀ ਦਲ (ਅ) ਦੇ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਖੁੱਦ ਬਾਦਲ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਾਰਵਾਈ ਅਤੇ ਉਸ ਦੇ ਰੋਸ ਵਜੋਂ ਸ਼ਾਂਤ ਮਾਹੌਲ `ਚ ਰੋਸ ਪ੍ਰਦਰਸ਼ਨ ਕਰ ਰਹੇ ਸਿੰਘਾਂ ਨੂੰ ਗੋਲੀਆਂ ਚਲਵਾ ਕੇ ਸ਼ਦੀਦ ਕਰ ਦਿੱਤਾ।ਹੁਣ ਇਹ ਬਾਦਲ ਪਰਿਵਾਰ ਕਿਸ ਮੂੰਹ ਨਾਲ ਸਾਡੀ ਸਿੱਖ ਕੌਮ ਤੋਂ ਵੋਟਾਂ ਮੰਗਦੇ ਹਨ।ਉਨਾਂ ਕਿਹਾ ਕਿ ਮਜੀਠੀਆ ਨੇ ਲੋਕਾਂ ਦੇ ਜਵਾਨ ਪੁੱਤ ਚਿੱਟੇ `ਤੇ ਲਗਾ ਦਿੱਤੇ ਜਿਸ ਨਾਲ ਕਈ ਪਰਿਵਾਰਾਂ ਦੇ ਚਿਰਾਗ ਖਤਮ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ, ਪ੍ਰੰਤੂ ਹੁਣ ਸਿੱਖ ਕੌਮ ਇਹਨਾਂ ਦੋਵਾਂ ਪਾਰਟੀਆਂ ਨੂੰ ਸਬਕ ਸਿਖਾ ਕੇ ਰਹੇਗੀ।
Punjab Post Daily Online Newspaper & Print Media