Saturday, April 18, 2026

ਜੱਲ੍ਹਿਆਂਵਾਲ਼ਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਧੂਰੀ, 6 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤ ਸਭਾ ਧੂਰੀ ਵੱਲੋਂ ਜੱਲ੍ਹਿਆਂਵਾਲ਼ੇ ਬਾਗ ਦੇ Khoo Jalianwala Baghਸ਼ਹੀਦਾਂ ਨੂੰ ਸਮਰਪਿੱਤ ਕਵੀ ਦਰਬਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਜਪੂਤ, ਸੁਰਿੰਦਰ ਸ਼ਰਮਾ ਨਾਗਰਾ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਮੌਕੇ ਸੁਰਿੰਦਰ ਨਾਗਰਾ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਲੱਖਾਂ ਲਾਸਾਨੀ ਕੁਰਬਾਨੀਆਂ ਕਾਰਨ ਹੀ ਆਪਣਾ ਮੁਲਕ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ ਅਤੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਤੇ ਹੋਰ ਧਰਮਾਂ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਸੰਘਰਸ਼ ਲੜੇ ਅਤੇ ਕੁਰਬਾਨੀਆਂ ਦਿੱਤੀਆਂ ਸਨ।
               ਬਹਿਸ ਵਿੱਚ ਅਮਰ ਗਰਗ ਕਲਮਦਾਨ, ਪ੍ਰਸ਼ੋਤਮ ਚੰਦ ਭਾਰਦਵਾਜ, ਜਗਰੂਪ ਸਿੰਘ ਦੋਹਲਾ, ਸ਼ੇਰ ਸਿੰਘ ਫੌਜੀ ਅਤੇ ਬਾਬੂ ਸਿੰਘ ਮੋਮੀ ਨੇ ਭਾਗ ਲਿਆ।ਉਪਰੰਤ ਕਵੀ ਦਰਬਾਰ ਵਿੱਚ ਗੁਲਜ਼ਾਰ ਸਿੰਘ ਸ਼ੌਂਕੀ, ਅਮਰਜੀਤ ਸਿੰਘ ਅਮਨ, ਜੀਵਨ ਬੜੀ, ਸੱਤਪਾਲ ਪ੍ਰਾਸ਼ਰ, ਗੁਰਦੀਪ ਸਿੰਘ ਕੈਂਥ, ਦਿਲਸ਼ਾਦ ਜਮਾਲਪੁਰੀ, ਸੁਖਬੀਰ ਧੀਮਾਨ, ਕ੍ਰਿਸ਼ਨ ਚੰਦ ਨੇ ਗੀਤ, ਸੁਰਿੰਦਰ ਸਿੰਘ ਰਾਜਪੂਤ, ਵੀਰ ਰਣਜੀਤ ਧੂਰੀ ਨੇ ਗਜ਼ਲਾਂ, ਨਰੰਜਣ ਸਿੰਘ ਦੋਹਲਾ, ਬਲਵਿੰਦਰ ਸਿੰਘ ਕੱਕੜਵਾਲ ਨੇ ਕਵਿਤਾਵਾਂ, ਵੈਦ ਬੰਤ ਸਿੰਘ ਸਾਰੋਂ ਨੇ ਕਲੀ ਅਤੇ ਸੁਰਿੰਦਰ ਸ਼ਰਮਾਂ ਨਾਗਰਾ ਨੇ ਵਿਅੰਗ ਸੁਣਾ ਕੇ ਖੂਬ ਰੰਗ ਬੰਨ੍ਹਿਆ। ਸਟੇਜ਼ ਦੀ ਕਾਰਵਾਈ ਅਮਰਜੀਤ ਸਿੰਘ ਅਮਨ ਨੇ ਬਾਖੂਬੀ ਨਿਭਾਈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply