Wednesday, March 4, 2026

ਗਰੇਸ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100% ਰਿਹਾ

ਜੰਡਿਆਲਾ ਗੁਰੂ, 8 ਮਈ (ਪੰਜਾਬ ਪੋਸਟ -ਹਰਿੰਦਰਪਾਲ ਸਿੰਘ) – ਸਥਾਨਕ ਗਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀ ਵਾਰ ਸੀ.ਬੀ.ਐਸ.ਈ ਬੋਰਡ PUNJ0805201913ਅਧੀਨ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਸ  ਦਾ ਨਤੀਜ਼ਾ 100% ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 14 ਵਿਦਿਆਰਥੀ ਸ਼ਾਮਿਲ ਹੋਏ ਜੋ ਕਿ ਚੰਗੇ ਨੰਬਰ ਨਾਲ ਪਾਸ ਹੋਏ।ਸਕੂਲ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ ਸਮਾਜਿਕ ਸਿੱਖਿਆ ਵਿੱਚੋਂ 95% ਅਤੇ ਆਈ.ਟੀ ਵਿੱਚੋਂ 93% ਅੰਕ ਲੈ ਕੇ ਇਲਾਕੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਖੁਸ਼ਦੀਪ ਕੌਰ ਨੇ ਸਕੂਲ ਵਿਚ ਪਹਿਲਾ, ਐਸ਼ਵਰਿਆ ਨੇ ਦੂਸਰਾ ਤੇ ਚੰਦਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਬੱਚਿਆਂ ਦਾ ਹੌਂਸਲਾ ਵਧਾਉਣ ਲਈ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਜੇ.ਐਸ ਰੰਧਾਵਾ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
  

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply