ਜੰਡਿਆਲਾ ਗੁਰੂ, 8 ਮਈ (ਪੰਜਾਬ ਪੋਸਟ -ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਸੀ.ਬੀ.ਐਸ.ਈ ਦੱਸਵੀਂ ਦਾ ਨਤੀਜਾ 100%
ਰਿਹਾ।ਸਕੂਲ ਦੀ ਜਸਮਿਨ ਕੌਰ 94.5% ਅੰਕ ਲੈ ਕੇ ਪਹਿਲੇ ਸਥਾਨ `ਤੇ ਰਹੀ, ਅਕਾਸ਼ਦੀਪ ਸਿੰਘ, ਅਮ੍ਰਿੰਤਪਾਲ ਸਿੰਘ ਅਤੇ ਰੋਬਿਨਬੀਰ ਕੌਰ ਸਾਂਝੇ ਤੌਰ ਤੇ 93% ਅੰਕ ਲੈ ਕੇ ਦੂਸਰੇ ਸਥਾਨ ਤੇ ਰਹੇ, ਏਕਮਬੀਰ ਕੌਰ 92.1% ਅੰਕ ਲੈ ਕੇ ਤੀਜੇ ਸਥਾਨ ਪ੍ਰਾਪਤ ਕੀਤਾ।ਸਕੂਲ ਦੇ 7 ਬੱਚਿਆਂ ਨੇ 90 ਤੋਂ 100% ਅੰਕ ਪ੍ਰਾਪਤ ਕੀਤੇ, 17 ਬੱਚੇ 80% ਤੋਂ 90% ਅੰਕ ਲੈ ਕੇ ਪਾਸ ਹੋਏ, 27 ਬੱਚੇ 70% ਤੋਂ 80% ਅੰਕ ਲੈ ਕੇ ਅਤੇ 48 ਬੱਚੇ 60% ਤੋਂ 70% ਅੰਕ ਲੈ ਕੇ ਪਾਸ ਹੋਏ।ਕੰਪਿਊਟਰ ‘ਚ ਸਭ ਤੋ ਵੱਧ 99 ਅੰਕ ਅਮਾਨਤਪ੍ਰੀਤ ਸਿੰਘ, ਸੁਖਪਾਲ ਸਿੰਘ ਅਤੇ ਏਕਮਪ੍ਰੀਤ, ਸੋਸ਼ਲ ਸਟੱਡੀ `ਚ 98 ਅੰਕ ਹਰਸ਼ ਹਰੀਜਨ , ਸਾਇੰਸ `ਚ 95 ਅੰਕ ਜਸਮੀਨ ਕੌਰ, ਇੰਗਲਿਸ਼ `ਚ 94 ਅੰਕ ਸੋਮਨਪ੍ਰੀਤ ਕੌਰ ਪੰਜਾਬੀ `ਚ 94 ਅੰਕ ਰਮਨਪ੍ਰੀਤ ਕੌਰ ਨੇ ਪ੍ਰਾਪਤ ਕੀਤੇ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਤੇ ਪਿ੍ਰੰਸੀਪਲ ਅਮਰਪ੍ਰੀਤ ਕੌਰ ਨੇ ਮੈਰਿਟ ਵਾਲੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਅਸ਼ੀਰਵਾਦ ਦਿੱਤਾ।ਉਨਾਂ ਕਿਹਾ ਕਿ ਇਹ ਪ੍ਰਾਪਤੀ ਸਕੂਲ ਦੇ ਮਿਹਨਤੀ ਸਟਾਫ ਦੀ ਬਦੌਲਤ ਹੀ ਸੰਭਵ ਹੋਈ ਹੈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media