Sunday, April 26, 2026

ਪਿਛਲੇ 10 ਸਾਲਾਂ ਤੋਂ ਬਣੇ ਪਿੰਡ ਪਪੜੌਦੀ ਦੇ ਅਖੌਤੀ ਸਰਪੰਚ ਖਿਲਾਫ ਸ਼ਿਕਾਇਤ

ਸਮਰਾਲਾ, 11 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਪਪੜੌਦੀ ਦਾ ਇੱਕ ਸਖਸ਼ ਜਸਵਿੰਦਰ ਸਿੰਘ ਗੋਗੀ, ਜਿਸ ਪਤਨੀ ਦੋ ਟਰਮਾਂ ਪਹਿਲਾਂ ਪਿੰਡ ਦੀ ਸਰਪੰਚ ਬਣੀ ਸੀ। ਉਸ ਦੀ ਸਰਪੰਚੀ ਦੇ ਅਹੁੱਦੇ ਦਾ ਦੁਰਉਪਯੋਗ ਉਸ ਦਾ ਪਤੀ ਜਸਵਿੰਦਰ ਸਿੰਘ ਗੋਗੀ ਅੱਜ ਵੀ ਆਪਣੇ ਆਪ ਨੂੰ ਸ਼ਰੇਆਮ ਸਰਪੰਚ ਕਹਾ ਕੇ ਕਰ ਰਿਹਾ ਹੈ।
             ਇਹ ਜਾਣਕਾਰੀ ਪਿੰਡ ਪਪੜੌਦੀ ਦੇ ਮੌਜੂਦਾ ਸਰਪੰਚ ਮਨਜੀਤ ਲਾਡੀ ਅਤੇ ਸਰਬਜੀਤ ਸਿੰਘ ਪਪੜੌਦੀ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਮੌਜੂਦਾ ਸਰਪੰਚ ਦੇ ਨਾਂ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਉਸ ਦੇ ਅਹੁੱਦੇ ਨੂੰ ਢਾਹ ਲੱਗ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਅਖਬਾਰ ਵਿੱਚ ਕੋਈ ਖਬਰ ਲੱਗਦੀ ਹੈ, ਤਾਂ ਜਸਵਿੰਦਰ ਸਿੰਘ ਗੋਗੀ ਆਪਣੇ ਆਪ ਨੂੰ ਪਿੰਡ ਦਾ ਸਰਪੰਚ ਲਿਖਵਾਉਂਦਾ ਹੈ।ਇੱਥੋਂ ਤੱਕ ਕਿ ਉਸ ਦੀ ਈ ਮੇਲ ਆਈ.ਡੀ ਵੀ ਗੋਗੀ ਸਰਪੰਚ ਦੇ ਨਾਂ ਨਾਲ ਬਣੀ ਹੋਈ ਹੈ।ਜਦੋਂ ਉਹ ਕਿਸੇ ਵੀ ਉਚ ਪ੍ਰਸਾਸ਼ਨਕ ਅਧਿਕਾਰੀ ਨਾਲ ਫੋਨ `ਤੇ ਗੱਲਬਾਤ ਕਰਦਾ ਹੈ ਤਾਂ ਆਪਣੇ ਆਪ ਨੂੰ ਗੋਪੀ ਸਰਪੰਚ ਹੀ ਦੱਸਦਾ ਹੈ, ਜਦ ਕਿ ਉਹ ਆਪਣੀ ਜ਼ਿੰਦਗੀ `ਚ ਕਦੇ ਸਰਪੰਚ ਨਹੀਂ ਬਣਿਆ।ਉਕਤ ਆਗੂਆਂ ਨੇ ਕਿਹਾ ਹੈ ਕਿ ਉਨਾਂ ਨੇ ਇਸ ਸਬੰਧੀ ਸਥਾਨਕ ਐਸ.ਡੀ.ਐਮ ਅਤੇ ਬੀ.ਡੀ.ਪੀ.ਓ ਸਮਰਾਲਾ ਨੂੰ ਸ਼ਿਕਾਇਤ ਦੇ ਦਿੱਤੀ ਹੈ।ਉਧਰ ਪੱਖ ਜਾਨਣ ਦੀ ਕੋਸ਼ਿਸ਼ `ਚ ਜਸਵਿੰਦਰ ਸਿੰਘ ਗੋਗੀ ਨਾਲ ਸੰਪਰਕ ਨਹਂ ਹੋ ਸਕਿਆ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply