Sunday, April 26, 2026

ਲੇਖਕ ਮੰਚ (ਰਜਿ:) ਸਮਰਾਲਾ ਵਲੋਂ ਮੰਟੋ ਉਤਸਵ ਅੱਜ

ਸਮਰਾਲਾ, 11 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਇਲਾਕੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਲੇਖਕ ਮੰਚ ਸਮਰਾਲਾ (ਰਜਿ:) ਵੱਲੋਂ ਸ੍ਰੀ PUNJ1105201910ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਅੱਜ 11 ਮਈ ਨੂੰ ਵਿਸ਼ਵ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ ਦੇ 107ਵੇਂ ਜਨਮ ਦਿਨ ਨੂੰ ਵੱਡੇ ਪੱਧਰ ਤੇ ‘ਮੰਟੋ ਉਸਤਵ’ ਦੇ ਰੂਪ ਵਿੱਚ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਖੰਨਾ ਦੇ ਸਾਹਮਣੇ ਸੰਘੂ ਬੈਕੁੰਟ ਹਾਲ ਵਿੱਚ ਮਨਾ ਰਹੀ ਹੈ।
               ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਮੰਟੋ ਉਤਸਵ ਨੂੰ ਤਿੰਨ ਸੈਸ਼ਨ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਪਹਿਲੇ ਸੈਸ਼ਨ ਵਿੱਚ ਮੰਟੋ ਦੇ ਸਾਹਿਤਕ ਸਫ਼ਰ ਅਤੇ ਜ਼ਿੰਦਗੀ ਬਾਰੇ ਗੱਲਬਾਤ ਕੀਤੀ ਜਾਵੇਗੀ।ਇਸ ਸੈਸ਼ਨ ਦੇ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਓਮ ਪ੍ਰਕਾਸ਼ ਗਾਸੋ ਹੋਣਗੇ, ਜਦਕਿ ਪ੍ਰਧਾਨਗੀ ਗੁਰਭੇਜ ਸਿੰਘ ਗੁਰਾਇਆ ਸਕੱਤਰ ਪੰਜਾਬੀ ਅਕੈਡਮੀ ਦਿੱਲੀ ਕਰਨਗੇ। ਦੂਸਰੇ ਸੈਸ਼ਨ ਵਿੱਚ ਕਹਾਣੀ ਦਰਬਾਰ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਡਾ. ਮਨਮੋਹਣ ਸਹਿਗਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ ਅਤੇ ਪ੍ਰਧਾਨਗੀ ਕਹਾਣੀਕਾਰ ਡਾ. ਬਲਦੇਵ ਸਿੰਘ ਧਾਲੀਵਾਲ ਕਰਨਗੇ।ਤੀਸਰੇ ਸੈਸ਼ਨ ਵਿੱਚ ਸਆਦਤ ਹਸਨ ਮੰਟੋ ਦੀ ਬਾਇਓ ਪਿੱਕ ਫਿਲਮ ਮੰਟੋ ਦਾ ਵਿਸ਼ੇਸ਼ ਸ਼ੋਅ ਦਿਖਾਇਆ ਜਾਵੇਗਾ।ਇਸ ਸੈਸ਼ਨ ਦੇ ਮੁੱਖ ਮਹਿਮਾਨ ਪਦਮ ਸੁਰਜੀਤ ਪਾਤਰ ਹੋਣਗੇ, ਜਦਕਿ ਪ੍ਰਧਾਨਗੀ ਰਵਿੰਦਰ ਗਰੇਵਾਲ ਕਰਨਗੇ।ਇਸ ਪ੍ਰੋਗਰਾਮ ਵਿੱਚ ਸਾਹਿਤ ਜਗਤ ਦੀਆਂ ਨਾਮਵਰ ਸਖਸ਼ੀਅਤਾਂ ਸ਼ਮੂਲੀਅਤ ਕਰਨਗੀਆਂ।ਲੇਖਕ ਮੰਚ ਵੱਲੋਂ ਇਲਾਕੇ ਦੀਆਂ ਸਾਹਿਤਕ, ਸਮਾਜਿਕ ਜਥੇਬੰਦੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਮੰਟੋ ਉਤਸਵ ਵਿੱਚ ਪਹੁੰਚਣ ਦੀ ਅਪੀਲ ਕੀਤੀ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply