ਭੀਖੀ, 12 ਮਈ (ਪੰਜਾਬ ਪੋਸਟ – ਕਮਲ ਕਾਂਤ) – ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਤ ਦੇ ਸਮੇਂ ਕਸਬਾ
ਭੀਖੀ ਦੀ ਪੁੱਡਾ ਕਲੋਨੀ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ।ਜਿਥੇ ਆਪਣੇ ਆਪਣੇ ਆਪ ਨੂੰ ਨਿਮਾਣਾ ਕਿਸਾਨ ਦੱਸਦਿਆਂ ਉਨਾਂ ਵੋਟਾਂ ਦੀ ਮੰਗ ਕੀਤੀ, ਉਥੇ ਬਾਦਲਾਂ ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ `ਤੇ ਸਵਾਲ ਖੜੇ ਕੀਤੇ।ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ `ਤੇ ਸੂਬੇ ਦੇ ਖਜਾਨੇ ਦੀ ਸਮਰੱਥਾ ਮੁਤਾਬਿਕ ਛੋਟੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਕਰਜ਼ ਮੁਆਫ਼ ਕੀਤਾ ਹੈ, ਜੋ ਅੱਜ ਕਿਸਾਨਾਂ ਦੇ ਖਾਤਿਆਂ `ਚ ਵੀ ਆ ਚੁੱਕਾ ਹ। ਪਰ ਇਸ ਕਰਜ਼ਾ ਮੁਆਫ਼ੀ `ਤੇ ਸਵਾਲ ਕਰਨ ਵਾਲੇ ਅਕਾਲੀ ਦਲ ਨੇ ਆਪਣੇ 10 ਸਾਲਾ ਰਾਜ `ਚ ਕਿਸੇ ਇਕ ਵੀ ਕਿਸਾਨ ਦੀ ਦੁਆਨੀ ਵੀ ਮੁਆਫ਼ ਕਿਉਂ ਨਹੀਂ ਕੀਤੀ? ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਜੇ ਇਸ ਵਾਰ ਕੇਂਦਰ `ਚ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ ਕਿਸਾਨਾਂ ਦਾ ਰਹਿੰਦਾ ਸਾਰਾ ਕਰਜ਼ਾ ਮੁਆਫ਼ ਕਰਵਾਉਣ ਦਾ ਉਪਰਾਲਾ ਕਰਾਂਗੇ।ਉਨ੍ਹਾਂ ਕਿਹਾ ਕਿ ਮਾਨਸਾ ਹਲਕੇ ਦੀ ਬੀਬਾ ਦੇ 10 ਕੇਂਦਰੀ ਮੰਤਰੀ ਹੁੰਦਿਆਂ ਹੋਇਆਂ ਵੀ ਕੋਈ ਵੀ ਵਿਕਾਸ ਨਹੀਂ ਹੋਇਆ।ਨਾ ਤਾਂ ਮਾਨਸਾ ਵਿੱਚ ਕੋਈ ਇੰਡਸਟਰੀ ਆਈ ਨਾ ਹੀ ਕੋਈ ਵਧੀਆ ਹਸਪਤਾਲ ਨਾ ਹੀ ਕੋਈ ਰੁਜ਼ਗਾਰ ਦਾ ਸਾਧਨ ਆਇਆ। ਬੀਬਾ ਹਰਸਿਮਰਤ ਤਾਂ ਸਿਰਫ ਆਪਣੀ ਜਾਇਦਾਦ ਵਿੱਚ ਵਧਾਉਣ `ਚ ਹੀ ਲੱਗੀ ਰਹੀ। ਉਨ੍ਹਾਂ ਨੇ ਕਿਹਾ ਕਿ ਜਿਸ ਬੀਬਾ ਹਰਸਿਮਰਤ ਕੌਰ ਕੋਲ ਸੱਤ ਕਰੋੜ ਦੇ ਗਹਿਣੇ ਹੋਣ ਉਹ ਬੀਬਾ ਹਰਸਿਮਰਤ ਪੋਸਟਰਾਂ ਉਪਰ ਆਪਣੇ ਆਪ ਨੂੰ ਨਿਮਾਣੀ ਦੱਸਦੀ ਹੈ।ਵੜਿੰਗ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।
ਇਸ ਮੌਕੇ ਮੰਗਤ ਰਾਏ ਬਾਂਸਲ, ਗੁਰਪ੍ਰੀਤ ਸਿੰਘ ਵਿੱਕੀ, ਵਿਨੋਦ ਕੁਮਾਰ, ਕੋਂਸਲਰ ਮਨੋਜ ਕੁਮਾਰ ਰੋਕੀ, ਸੰਦੀਪ ਮਹਿਤਾ, ਨੀਟਾ ਜੋਸ਼ੀ, ਰਜਿੰਦਰ ਕੁਮਾਰ ਮਿੱਤਲ, ਵਿਪਨ ਕੁਮਾਰ ਲੱਕੀ, ਸੀਮਾ ਰਾਣੀ ਕੋਸਲਰ, ਹਨੀ ਗਰਗ ਗੋਰੂ ਅਤੇ ਮੱਖਣ ਹਾਜੀ ਮੋਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media