Saturday, June 27, 2026

ਅੰਮ੍ਰਿਤਸਰ ਤੋਂ ਪੀ.ਡੀ.ਏ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਦੇ ਹੱਕ `ਚ ਪਿੰਡ ਵਰਪਾਲ `ਚ ਵਿਸ਼ਾਲ ਰੈਲੀ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪੀ.ਡੀ.ਏ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਦੇ ਹੱਕ ਵਿੱਚ ਪਿੰਡ PUNJ1205201903ਵਰਪਾਲ ਦੇ ਵਾਸੀਆਂ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਵਿੱਚ ਸੀ.ਪੀ.ਆਈ ਦੇ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਵਿਸ਼ੇਸ਼ ਤੌਰ `ਤੇ ਪੁੱਜੇ।ਕਾਮਰੇਡ ਅਮਰਜੀਤ ਕੌਰ ਨੇ ਭਾਜਪਾ ਦੀ ਕੇਂਦਰ ਦੀ ਸਰਕਾਰ ਨੂੰ ਫਾਸ਼ੀਵਾਦੀ ਦੱਸਦਿਆਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕੀ ਰਾਫੇਲ ਹਵਾਈ ਜਹਾਜਾਂ ਦੀ ਖਰੀਦ ਵਿੱਚ ਨਰੇਂਦਰ ਮੋਦੀ ਨੇ ਅਨਿਲ ਅੰਬਾਨੀ ਨੂੰ 30000 ਕਰੋੜ ਦਾ ਫਾਇਦਾ ਪਹੁੰਚਾਇਆ ਹੈ।ਅੰਬਾਨੀ ਦੀ ਕੰਪਨੀ ਜਿਸ ਨੂੰ ਨੱਟ ਬੋਲਟ ਬਣਾਉਣ ਦਾ ਵੀ ਤਜਰਬਾ ਨਹੀਂ ਉਸ ਨੂੰ ਰਾਫੇਲ ਬਣਾਉਣ ਦਾ ਕੰਟਰੈਕਟ ਸਰਕਾਰੀ ਕੰਪਨੀ ਐਚ.ਏ.ਐਲ ਤੋਂ ਖੋਹ ਕੇ ਦੇ ਦਿੱਤਾ।ਉਹਨਾ ਕਿਹਾ ਨਰੇਂਦਰ ਮੋਦੀ ਨੇ ਇਕ ਤਾਨਾਸ਼ਾਹ ਦੀ ਤਰ੍ਹਾਂ 5 ਸਾਲ ਸਰਕਾਰ ਚਲਾਈ ਹੈ, ਉਹਨਾ ਤੋਂ ਦੇਸ਼ ਦੀ ਜਮਹੂਰੀਅਤ ਨੂੰ ਖਤਰਾ ਹੈ। ਦੋ ਵਾਰ ਬਠਿੰਡੇ ਤੋਂ ਐਮ.ਐਲ.ਏ ਰਹਿ ਚੁੱਕੇ ਸੀ.ਪੀ.ਆਈ ਦੇ ਹਰਦੇਵ ਅਰਸ਼਼ੀ ਨੇ ਕਿਹਾ ਕਿ ਕਾਂਗਰਸ ਤੇ ਅਕਾਲੀਆਂ ਨੇ ਦੇਸ਼ ਦੇ ਵੱਡੇ ਘਰਾਣਿਆਂ ਨਾਲ ਅਤੇ ਵਰਲਡ ਬੈਂਕ ਵਰਗੀਆਂ ਏਜੰਸੀਆਂ ਨਾਲ ਮਿਲ ਕੇ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਤਬਾਹ ਕੀਤਾ ਹੈ।ਪੀ.ਡੀ.ਏ  ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਨੇ ਕਿਹਾ ਕਿ, ਉਹ ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਉਠਾਉਣਗੇ।ਉਨਾ ਕਿਹਾ ਕਿ ਸੀ.ਪੀ.ਆਈ ਦੀ ਲੜਾਈ ਮੁਫ਼ਤ ਸਿੱਖਿਆ, ਮੁਫ਼ਤ ਸਿਹਤ ਸੇਵਾਵਾਂ, ਸਭ ਨੂੰ ਰੋਜ਼ਗਾਰ ਦੀ ਲੜਾਈ ਹੈ, ਜਿਸ ਨੂੰ ਸਿਰਫ ਵਿਗਿਆਨਿਕ ਸਮਾਜਵਾਦ ਹੀ ਪੂਰਾ ਕਰ ਸਕਦਾ ਹੈ। ਰੈਲੀ ਵਿੱਚ ਪੀ.ਡੀ.ਏ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply