ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿੱਚ ਵਿਦਿਆਰਥੀਆਂ ਦੀ ਕਾਰਜ ਕੁਸ਼ਲਤਾ ਦੇ ਵਾਧੇ `ਤੇ
ਚਰਚਾ ਕੀਤੀ ਗਈ ਡਾ. ਜੇ.ਪੀ ਸ਼਼ੂਰ ਡਾਇਰੈਕਟਰ ਪੀ.ਐਸ ਤੇ ਏਡਿਡ ਸਕੂਲਜ਼, ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਸਨ। ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਵੱਖ-ਵੱਖ ਡੀ.ਏ.ਵੀ ਪਬਲਿਕ ਸਕੂਲਾਂ ਤੇ ਏਡਿਡ ਸਕੂਲਾਂ ਦੇ 20 ਪ੍ਰਿੰਸੀਪਲ ਪਰਮਜੀਤ ਕੁਮਾਰ ਅਟਾਰੀ, ਪ੍ਰਿੰਸੀਪਲ ਡਾ. ਵਿਪਿਨ ਜਿਸ਼ਤੂ ਪੁਲਿਸ ਲਾਇਨਜ਼਼ ਅੰਮਿ਼ਤਸਰ, ਪ੍ਰਿੰਸੀਪਲ ਮਨੋਜ ਕੁਮਾਰ ਭਿੱਖੀਵਿੰਡ, ਟੀਚਰ ਇੰਚਾਰਜ ਸ਼੍ਰੀਮਤੀ ਲਖਵਿੰਦਰ ਕੌਰ ਯਾਸੀਨ ਰੋਡ, ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਸ਼ਰਮਾ, ਝਬਾਲ, ਪ੍ਰਿੰਸੀਪਲ ਮਿਸ ਮੋਨਿਕਾ ਖੰਨਾ ਗਿਦੜਬਾਹਾ, ਕਾਰਜਕਾਰੀ ਪ੍ਰਿੰਸੀਪਲ ਅਮਰਜੀਤ ਮੱਕੜ ਮਲੌਟ, ਪ੍ਰਿੰਸੀਪਲ ਸ਼੍ਰੀਮਤੀ ਸਰਿਤਾ ਗੋਇਲ ਮੰਡੀ ਡੱਬਵਾਲੀ, ਕਾਰਜਕਾਰੀ ਹੈਡ ਮਿਸਟਰੈਸ ਸ਼੍ਰੀਮਤੀ ਸਿੰਮੀ ਲੁਥਰਾ ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ, ਪ੍ਰਿੰਸੀਪਲ ਡਾ. ਰਾਣੀ ਜੈਸਵਾਲ ਗੜਦੀਵਾਲ, ਪਿ੍ਰੰਸੀਪਲ ਸ਼੍ਰੀਮਤੀ ਅਰਚਨਾ ਤਲਵਾੜਾ, ਪ੍ਰਿੰਸੀਪਲ ਸਤੀਸ਼ ਸ਼ਰਮਾ ਦਸੂਹਾ, ਪ੍ਰਿੰਸੀਪਲ ਵਿਪਨ ਕੁਮਾਰ ਕਪੂਰਥਲਾ, ਪ੍ਰਿੰਸੀਪਲ ਰਾਜੀਵ ਭਾਰਤੀ ਗੁਰਦਾਸਪੁਰ, ਕਾਰਜਾਕਰੀ ਹੈਡ ਮਿਸਟਰੈਸ ਸ਼੍ਰੀਮਤੀ ਸੁਨੀਤਾ ਸ਼ਰਮਾ ਲੋਹਗੜ੍ਹ ਅੰਮ੍ਰਿਤਸਰ, ਸ਼੍ਰੀਮਤੀ ਰਿਤੀ ਸ਼ਰਮਾ, ਕਟਰਾ ਮਾਹਨ ਸਿੰਘ ਅੰਮ੍ਰਿਤਸਰ ਪ੍ਰੰਸੀਪਲ ਅਜੈ ਬੇਰੀ ਹਾਥੀ ਗੇਟ ਅੰਮ੍ਰਿਤਸਰ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਨਿਸ਼ੀ ਸ਼ਰਮਾ, ਢਾਬ ਖਟੀਕਾਂ ਅੰਮ੍ਰਿਤਸਰ ਹਾਜ਼ਰ ਸਨ ।
ਡਾ. ਜੇ.ਪੀ ਸ਼ੂਰ ਡਾਇਰੈਕਟਰ ਨੇ ਵਿਦਿਆਰਥੀਆਂ ਦੀਆਂ ਸਮਝਣਯੋਗ ਅਤੇ ਨਾ ਸਮਝਣਯੋਗ ਯੋਗਤਾਵਾਂ ਨੂੰ ਇਕੋ ਜਿਹਾ ਮਹੱਤਵ ਦੇਣ ਬਾਰੇ ਕਿਹਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀਆਂ ਵਿੱਚ ਤਨਾਅ ਪ੍ਰਬੰਧਨ ਅਤੇ ਚਿੰਤਾਂਵਾਂ ਦਾ ਹੱਲ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਇਨ੍ਹਾਂ ਸਾਰੀਆਂ ਗੱਲਾਂ ਲਈ ਸਲਾਹ ਦਿੱਤੀ ਤੇ ਪਿ੍ਰੰਸੀਪਲਾਂ ਦਾ ਮਾਰਗਦਰਸ਼ਨ ਕੀਤਾ ਕਿ ਉਹ ਆਪਣੇ ਅਧਿਆਪਕਾਂ ਨਾਲ ਇਸ ਬਾਰੇ ਗੱਲ ਕਰਨ ਤੇ ਉਨ੍ਹਾਂ ਨੂੰ ਇੰਨ੍ਹਾਂ ਨਵੀਆਂ ਚੁਣੌਤੀਆਂ ਲਈ ਤਿਆਰ ਕਰਨ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਪ੍ਰਿੰਸੀਪਲਾਂ ਨੂੰ ਸੰਬੋਧਿਤ ਕੀਤਾ।ਉਨ੍ਹਾਂ ਨੇ ਹੁਣੇ ਹੀ ਡਾ. ਨਿਸ਼ਾ ਪਸ਼ੀਨ ਡਾਇਰੈਕਟਰ ਪਬਲਿਕ ਸਕੂਲਜ਼ ਤੇ ਅਕਾਦਮਿਕ ਦੁਆਰਾ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਵਿੱਚ ਅਯੋਜਿਤ ਕਾਰਜਸ਼ਾਲਾ ਦੇ ਕੁੱਝ ਸੁਝਾਅ ਸਾਂਝੇ ਕੀਤੇ।ਉਨ੍ਹਾਂ ਨੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਨ੍ਹਾਂ ਦੇ ਅਧਿਆਪਕ ਬੱਚਿਆਂ ਦੇ ਲਈ ਮਾਰਗ ਦਰਸ਼ਨ ਬਣਨ।ਉਹ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੀਆਂ ਗਲਤੀਆਂ ਹੀ ਨਾ ਦੱਸਣ ਬਲਕਿ ਉਨ੍ਹਾਂ ਗਲਤੀਆਂ ਨੂੰ ਸੁਧਾਰਨ ਦਾ ਸਹੀ ਰਸਤਾ ਵੀ ਵਿਖਾਉਣ ।
ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਡਾ. ਜੇ.ਪੀ ਸ਼਼ੂਰ, ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਵਧਾਉਣ ਲਈ ਇਸ ਸਮੇਂ ਵਿਦਿਆਰਥੀਆਂ ਵਿੱਚ ਸੰਘਰਸ਼ ਤੇ ਅਸਫ਼ਲਤਾ ਘੱਟ ਕਰਨ ਲਈ ਨੀਵੇਂ ਪੱਧਰ ਤੋਂ ਹੀ ਕੋਸ਼ਿਸ਼ ਕਰਨੀ ਜ਼ਰੂਰੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਪ੍ਰਿੰਸੀਪਲਾਂ ਦਾ ਫਰਜ਼ ਬਣਦਾ ਹੈ ਕਿ ਉਹ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਜੁੜਦੇ ਹੋਏ ਉਨ੍ਹਾਂ ਨੂੰ ਪ੍ਰੇਰਿਤ ਕਰਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media