Tuesday, August 4, 2026

ਵੋਟ ਦੀ ਅਹਿਮੀਅਤ

Votes1ਹਰ ਆਦਮੀ ਨੂੰ ਵੋਟ ਪਾਉਣ ਦਾ ਆਪਣਾ ਹੈ ਅਧਿਕਾਰ,
ਸਹੀ ਵਰਤੋਂ ਨਾਲ ਦੇਸ਼ ਦਾ ਬਣੇਗਾ ਵਧੀਆ ਆਧਾਰ।

ਰਿਸ਼ਵਤਖੋਰੀ ਤੇ ਨਸ਼ਿਆਂ ਨੂੰ ਤੁਸੀਂ ਕਰੋ ਬੰਦ,
ਇਹਨਾਂ ਨਾਲ ਜਿੱਤ ਰਹੇ ਲੀਡਰਾਂ ਦਾ ਤੁਸੀਂ ਕਰੋ ਪ੍ਰਬੰਧ।

ਤਾਹੀਂ ਹੋ ਸਕੇਗਾ ਦੇਸ਼ ਦਾ ਭਲਾ ਤੇ ਤਰੱਕੀ,
ਹਰ ਆਦਮੀ ਜਦੋਂ ਚਲਾਵੇਗਾ ਇਮਾਨਦਾਰੀ ਨਾਲ ਚੱਕੀ।

ਹਰ ਲੀਡਰ ਕਾਬਲੀਅਤ ਤੇ ਆਪਣਾ ਦੇਵੇ ਧਿਆਨ,
ਤਾਂ ਕਿ ਲੀਡਰਾਂ ਨੂੰ ਮਿਲੇ ਇਸ ਦਾ ਗਿਆਨ।

ਮੁਸ਼ਕਿਲ ਇਹ ਹੈ ਪੈਸੇ ਦੇ ਨਾਲ ਹੋ ਰਿਹਾ ਬਹੁਤ ਪ੍ਰਚਾਰ,
ਕਰਦੇ ਨੇ ਲੀਡਰ ਵੋਟਾਂ ਨੂੰ ਲੈ ਕੇ ਆਪਣੀ ਕੁਰਸੀ ਲਈ ਵਪਾਰ।

ਨਾ ਤਾਂ ਅਸੀਂ ਹੁਣ ਕਮਜੋਰ ਹਾਂ, ਨਾ ਅਸੀਂ ਗੁਲਾਮ,
ਇਮਾਨਦਾਰ ਤੇ ਕਾਬਲੀਅਤ ਨੂੰ ਅਸੀਂ ਕਰਦੇ ਹਾਂ ਸਲਾਮ।

ਮੇਰੇ ਦੇਸ਼ ਦੇ ਨੌਜਵਾਨੋ ਤੇ ਨਵੀਂ ਪਨੀਰੀ,
ਵੋਟਾਂ ਦਾ ਰੱਖੋ ਆਪਣੇ ਕੋਲ ਅਧਿਕਾਰ।

ਆਪਣੇ ਭਾਰਤ ਦੇਸ਼ ਨੂੰ ਬਚਾਓ,
ਜਿਸ ਨੂੰ ਕਰਦੇ ਹੋ ਤੁਸੀਂ ਪਿਆਰ।।

ਅਸ਼ੋਕ ਭੰਡਾਰੀ
ਧੂਰੀ।
ਮੋ – 94177-73324
 

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply