Tuesday, July 28, 2026

ਲਾਇਨਜ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ `ਕੈਰੀਅਰ ਦੀ ਚੋਣ` ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੰਨਿਆਂ ਪਾਠਸ਼ਾਲਾ ਸਕੂਲ ਵਿਖੇ ਲਾਇਨਜ ਕਲੱਬ PUNJ1305201909ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ “ਕੈਰੀਅਰ ਦੀ ਚੋਣ` ਵਿਸ਼ੇ `ਤੇ ਸੈਮੀਨਾਰ ਦਾ ਆਯੌਜਨ ਕੀਤਾ ਗਿਆ।ਪ੍ਰੋ: ਐਚ.ਐਸ ਵਾਲੀਆ ਸਾਬਕਾ ਵਾਇਸ ਪ੍ਰਿੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਅਤੇ ਤੇਜਿੰਦਰ ਸਿੰਘ ਸੋਢੀ ਸਾਬਕਾ ਪੀ.ਸੀ.ਐਸ ਅਫਸਰ ਪ੍ਰੋਗਰਾਮ ਦੇ ਮੁੱਖ ਵਕਤਾ ਸਨ।
             ਸੈਮੀਨਾਰ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ: ਐਚ.ਐਸ ਵਾਲੀਆ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਰੁਜ਼ਗਾਰ ਦੇ ਅਨਗਿਣਤ ਮੌਕੇ ਹਨ ਅਤੇ ਆਉਣ ਵਾਲੇ 20 ਤੋਂ 30 ਸਾਲਾਂ ਤੱਕ ਇਹ ਮੌਕੇ ਹੋਰ ਵੀ ਵਧਣ ਦੀ ਉਮੀਦ ਹੈ।ਇਸ ਦੇ ਕਾਰਣਾਂ ਦਾ ਉਲੇਖ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਦੀ ਵਿਕਾਸ ਦਰ ਦੁਨੀਆਂ ਵਿੱਚ ਸਭ ਤੋਂ ਤੇਜ਼ ਹੈ ਅਤੇ ਆਉਣ ਵਾਲੇ 2-3 ਦਹਾਕਿਆਂ ਵਿਚ ਇਹ ਦਰ ਤੇਜ਼ ਰਹੇਗੀ।ਦੇਸ਼ ਦੀ ਆਬਾਦੀ ਜੋ ਕਿ 135 ਕਰੋੜ ਦੇ ਲਗਭਗ ਹੈ।ਵਸਤੂਆਂ ਅਤੇ ਸੇਵਾਵਾਂ ਦੀ ਮੰਗ ਪੈਦਾ ਕਰੇਗੀ।ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਲੋੜ ਹੈ ਕਿ ਉਹ ਆਪਣਾ ਕੈਰੀਅਰ ਦਸਵੀਂ ਦੇ ਨਤੀਜੇ ਤੋਂ ਬਾਅਦ ਨਿਰਧਾਰਿਤ ਕਰਨ ਅਤੇ ਭਵਿਖੀ ਸਫਲਤਾ ਲਈ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰਨ।ਤੇਜਿੰਦਰ ਸਿੰਘ ਸੋਢੀ ਨੇ ਆਈ.ਏ.ਐਸ, ਪੀ.ਸੀ.ਐਸ, ਬੈਂਕਾਂ ਰੇਲਵੇ ਅਤੇ ਡਿਫੈਂਸ ਸੇਵਾਵਾਂ ਦੀਆਂ ਪ੍ਰੀਖਿਆਵਾਂ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ ਅਤੇ ਇਹਨਾਂ ਪ੍ਰੀਖਿਆਵਾਂ ਵਿੱਚ ਸਫਲ ਹੋਣ ਦੇ ਤਰੀਕੇ ਦੱਸੇ।
ਸਕੂਲ ਪ੍ਰਿੰਸੀਪਲ ਮੈਡਮ ਗੁਨੀਤ ਚਾਵਲਾ ਤੇ ਮੈਨੇਜਰ ਮੈਡਮ ਜਸਬੀਰ ਕੌਰ ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਉਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਲਾਇਨਜ਼ ਕਲੱਬ ਦੇ ਪ੍ਰਧਾਨ ਐਸ.ਐਸ.ਨਰੂਲਾ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਦਾ ਕੀਤਾ।
              ਸੈਮੀਨਾਰ ਵਿੱਚ ਲਾਇਨ ਮੈਂਬਰ ਨਰਿੰਦਰ ਸਿੰਘ, ਮਨਿੰਦਰ ਸਿੰਘ, ਜਗਮੋਹਨ ਸਿੰਘ ਦੂਆ, ਬੀ.ਐਸ ਜੰਮੂ, ਸੁਖਵਿੰਦਰ ਸਿੰਘ, ਜਸਬੀਰ ਸਿੰਘ ਸੱਗੂ, ਜਗਤਾਰ ਸਿੰਘ, ਆਰ.ਪੀ ਸੇਠ, ਇਨਾਇਤ ਕਪੂਰ ਅਤੇ ਦਿਵਜੋਤ ਸਿੰਘ ਵੀ ਮੌਜੂਦ ਰਹੇ। 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply