ਮਲੋਟ, 13 ਮਈ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਰਿਹਾ।ਸਾਇੰਸ ਗਰੁੱਪ ਵਿਚੋਂ ਜਸ਼ਨਪ੍ਰੀਤ ਕੌਰ ਨੇ 89.30% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਆਰਟਸ ਗਰੁੱਪ ਵਿਚੋਂ ਮੋਨਿਕਾ ਨੇ ਵੀ 89.30% ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਸਕੂਲ ਦੀਆਂ 10 ਵਿਦਿਆਰਥਣਾਂ ਨੇ 80%, 45 ਵਿਦਿਆਰਥਣਾਂ ਨੇ 70% ਅਤੇ 39 ਵਿਦਿਆਰਥਣਾਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ।ਸਕੂਲ ਦੇ ਕਾਮਰਸ ਗਰੁੱਪ ਦਾ ਨਤੀਜਾ 100%, ਸਾਇੰਸ ਗਰੁੱਪ ਦਾ 96.25% ਅਤੇ ਆਰਟਸ ਗਰੁੱਪ ਦਾ 91.25% ਰਿਹਾ।ਸਕੂਲ ਦੀ ਕੋਈ ਵੀ ਵਿਦਿਆਰਥਣ ਫੇਲ ਨਹੀਂ ਹੈ, ਕੇਵਲ 6 ਵਿਦਿਆਰਥਣਾਂ ਦੀ ਰੀਅਪੀਅਰ ਆਈ ਹੈ।ਸਕੂਲ ਪ੍ਰਿੰਸੀਪਲ ਵਿਜੇ ਗਰਗ ਨੇ ਵਿਦਿਆਰਥਣਾਂ, ਸਮੂਹ ਸਟਾਫ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media