Tuesday, June 16, 2026

ਨਹਿਰੂ ਗੇਟ ਬਟਾਲਾ ਹਾਈ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਹਾਸਲ ਕੀਤੇ 80 ਫੀਸਦੀ ਤੋ ਵੱਧ ਅੰਕ

2 ਵਿਦਿਆਰਥੀਆਂ ਦੀ ਮੈਰੀਟੋਰੀਅਸ ਸਕੂਲ `ਚ ਚੋਣ – ਮੁੱਖ ਅਧਿਆਪਕਾ ਮਿਸ ਨੀਨਾ
ਬਟਾਲਾ, 14 ਮਈ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਜਿਥੇ ਸਕੂਲ਼ ਦਾ PUNJ1405201909ਨਤੀਜਾ 100 ਫੀਸਦ ਰਿਹਾ, ਉਥੇ ਤਿੰਨ ਵਿਦਿਆਰਥੀਆਂ ਨੇ 80 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਹਨ।ਇਸ ਤੋਂ ਇਲਾਵਾ ਦੋ ਵਿਦਿਆਰਥੀ ਮੈਰੀਟੋਰੀਅਸ ਸਕੂਲ ਵਾਸਤੇ ਚੁਣੇ ਗਏ।
              ਸਕੂਲ ਦੀ ਮੁੱਖ ਅਧਿਆਪਕਾ ਮਿਸ ਨੀਨਾ ਨੇ ਦੱਸਿਆ ਕਿ ਸਕੂਲ ਦੇ ਤਿੰਨ ਵਿਦਿਆਰਥੀ ਬਿਕਰਮਜੀਤ ਸਿੰਘ  ਪੁੱਤਰ ਬਲਵਿੰਦਰ ਸਿੰਘ, ਦਿਨੇਸ਼ ਪੁੱਤਰ ਕੇਵਲ ਕ੍ਰਿਸ਼ਨ, ਰਣਯੋਧ ਸਿੰਘ ਨੇ 80 ਫੀਸਦ ਤੋਂ ਵੱਧ ਨੰਬਰ ਲੈ ਕੇ ਆਪਣੇ ਸਕੂਲ ਤੇ ਅਧਿਆਪਕਾਂ ਦਾ ਨਾਂ ਰੌਸਨ ਕੀਤਾ ਹੈ।ਇਸ ਮੌਕੇ ਗਾਈਡੈਸ ਅਧਿਆਪਕਾ ਬਿਮਲਾ ਦੇਵੀ, ਮਨਜਿੰਦਰ ਸਿੰਘ, ਅਨੁ ਅਰੋੜਾ, ਯਾਦਵਿੰਦਰ ਕੌਰ, ਨਵਨੀਤ ਕੌਰ, ਰੁਪਿੰਦਰ ਕੌਰ, ਸਤਿੰਦਰ ਕੌਰ, ਕੁਲਦੀਪ ਕੁਮਾਰ, ਗੀਤਾ ਅਗਰਵਾਲ, ਰੇਨੂੰ ਬਾਲਾ, ਨਿਰਮਲ ਕੌਰ, ਕਿਰਨ ਦੀਪ ਕੌਰ, ਸ਼ੈਲੀ ਸ਼ਰੀਨ ਆਦਿ ਅਧਿਆਪਕ ਨੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply