ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ

ਕਿ 2014 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨਾਲ ਝੂਠ ਬੋਲ ਕੇ ਦੇਸ਼ ਦੀ ਸੱਤਾ ਤੇ ਕਬਜਾ ਕੀਤਾ ਸੀ ਕਿ ਦੇਸ਼ ਵਾਸੀਆਂ ਦੇ ਅੱਛੇ ਦਿਨ ਆਉਣਗੇ ਪਰ ਕੇਂਦਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਵਾਸੀਆਂ ਦੇ ਪਹਿਲਾਂ ਨਾਲੋਂ ਵੀ ਬੁਰੇ ਦਿਨ ਆਏ ਹਨ।
ਔਜਲਾ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਅਧੀਨ ਪੈਂਦੇ ਖੇਤਰ 65 ਏਕੜ ਡੇਅਰੀ ਕੰਪਲੈਕਸ ਵਿਖੇ ਵਿਕਾਸ ਸੋਨੀ ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਅਗਵਾਈ ਹੇਠ ਹੋਈ ਡੇਅਰੀ ਕਿਸਾਨਾਂ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਔਜਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵੱਡੇ ਤੋਂ ਵੱਡਾ ਝੂਠ ਬੋਲਕੇ ਗੁੰਮਰਾਹ ਕੀਤਾ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਮੋਦੀ ਨੇ ਕਿਹਾ ਕਿ ਸੀ ਕਿ ਉਨ੍ਹਾਂ ਦੀ ਸਰਕਾਰ ਬਨਣ ਤੇ ਵਿਦੇਸ਼ਾਂ ਵਿੱਚ ਪਏ ਕਾਲੇ ਧੰਨ ਨੂੰ ਵਾਪਿਸ ਲਿਆ ਕਿ ਹਰ ਭਾਰਤੀ ਦੇ ਖਾਤੇ ਵਿੱਚ 15 ਲੱਖ ਰੁਪਏ ਜਮਾਂ ਕਰਵਾਏ ਜਾਣਗੇ, ਹਰ ਸਾਲ 2 ਕਰੋੜ ਨੌਜੁਆਨਾਂ ਨੂੰ ਨੌਕਰੀਆਂ ਦੇਣ, ਕਿਸਾਨਾਂ ਦੀ ਫਸਲ ਦਾ ਰੇਟ ਦੁਗਣਾ ਕਰਨ ਸਮੇਤ ਹਰ ਬਹੁਤ ਸਾਰੇ ਵਾਅਦੇ ਦੇਸ਼ ਦੀ ਜਨਤਾ ਨਾਲ ਕੀਤੇ ਸਨ ਪਰ ਅਫਸੋਸ ਕਿ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਗੋਂ ਡੀਜਲ ਦੇ ਰੇਟਾਂ ਵਿੱਚ ਭਾਰੀ ਵਾਧਾ ਕਰਕੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵਧਾ ਦਿਤਾ।ਮੋਦੀ ਸਰਕਾਰ ਦੇ ਅੱਛੇ ਦਿਨਾਂ ਨੂੰ ਦੇਖਣ ਲਈ ਦੇਸ਼ ਵਾਸੀ ਪੂਰੇ ਪੰਜ ਸਾਲ ਉਡੀਕ ਕਰਦੇ ਰਹੇ ਪਰ ਅਸਲੀਅਤ ਇਹ ਹੈ ਕਿ 5 ਸਾਲਾਂ ਵਿੱਚ ਦੇਸ਼ ਵਾਸੀਆਂ ਨੇ ਪਹਿਲਾਂ ਨਾਲੋਂ ਵੀ ਬੁਰੇ ਦਿਨ ਆਏ ਹਨ।
ਇਸ ਸਮੇਂ ਫਤਾਹਪੁਰ ਵਿਖੇ 65 ਏਕੜ ਡੇਅਰੀ ਫਾਰਮ ਕੰਪਲੈਕਸ ਅੇਸੋਸੀਏਸ਼ਨ ਵਲੋਂ ਔਜਲਾ ਦੇ ਸਮਰਥਨ ਦਾ ਐਲਾਣ ਕੀਤਾ।ਇਸ ਸਮੇਂ ਸੰਬੋਧਨ ਕਰਦਿਆਂ ਵਿਕਾਸ ਸੋਨੀ ਨੇ ਕਿਹਾ ਕਿ ਪੰਜਾਬ ਸੂਬਾ ਪਿਛਲ਼ੀ ਗਠਜੋੜ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਭੁਗਤ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਸ਼ਹਿਰੋਂ ਬਾਹਰ ਵਸਾਏ ਡੇਅਰੀ ਕੰਪਲੈਕਸ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲ਼ੀ ਪੰਜਾਬ ਸਰਕਾਰ ਵਲੋਂ ਵਿਸੇਸ਼ ਨੀਤੀ ਤਹਿਤ ਡੇਅਰੀ ਕੰਪਲੈਕਸ ਦਾ ਪਹਿਲ ਦੇ ਆਧਾਰ ਤੇ ਵਿਕਾਸ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਮੇਅਰ ਯੂਨਿਸ ਕੁਮਾਰ, ਕੌਂਸਲਰ ਸਰਬਜੀਤ ਸਿੰਘ ਲਾਟੀ, ਕੰਵਲਜੀਤ ਸਿੰਘ ਪ੍ਰਧਾਨ, ਪ੍ਰਧਾਨ ਗੁਰਚਰਨ ਸਿੰਘ ਸੰਧੂ, ਪਹਿਲਵਾਨ ਸੁਖਦੇਵ ਰਾਜ, ਅਮਰ ਔਜਲਾ, ਹੀਰਾ ਲਾਲ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਗੁਲਜਾਰ ਸਿੰਘ ਬਿੱਲੂ, ਗੁਰਦੇਵ ਸਿੰਘ ਬੈਂਕਾ, ਬੌਬੀ ਸਮੇਤ ਵੱਡੀ ਗਿਣਤੀ ਵਿੱਚ ਡੇਅਰੀ ਮਾਲਿਕ ਹਾਜਰ ਸਨ।
Punjab Post Daily Online Newspaper & Print Media