Tuesday, July 7, 2026

ਲੋਕ ਸਭਾ ਚੋਣਾ-2019 – ਅਸਲ੍ਹਾ ਨਾਲ ਲੈ ਕੇ ਚੱਲਣ `ਤੇ ਧਾਰਾ 144 ਸੀ.ਆਰ.ਪੀ.ਸੀ ਲਾਗੂ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਜ਼ਕਾਰੀ ਮੈਜਿਸਟ੍ਰੇਟ ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਭੁਪਿੰਦਰ ਸਿੰਘ ਪੀ.ਪੀ.ਐਸ DSP Bhupinder Singhਵਲੋਂ ਜਾਬਤਾ ਫੌਜਦਾਰੀ-1973 (ਕ੍ਰਿਮੀਨਲ ਪ੍ਰਸਿੀਜ਼ਰ ਕੋਡ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਕਿਸਮ ਦੇ ਅਗਨ ਸ਼ਸਤਰ, ਵਿਸਫੋਟਿਕ ਪਦਾਰਥ, ਜਲਣਸ਼ੀਲ ਚੀਜ਼ਾਂ ਅਤੇ ਤੇਜ਼ਧਾਰ ਹਥਿਆਰ, ਜਿੰਨਾਂ ਵਿੱਚ ਟਕੁਏ, ਬਰਛੇ, ਛੁਰੇ ਆਦਿ ਨੂੰ ਨਾਲ ਲੈ ਕੇ ਚੱਲਣ `ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
                ਲੋਕ ਸਭਾ ਚੋਣਾ-2019 ਦੋਰਾਨ ਅਮਨ-ਅਮਾਨ ਅਤੇ ਕਾਨੂੰਨ ਦੀ ਵਿਵੱਸਥਾ ਬਣਾਏ ਰੱਖਣ, ਚੋਣਾਂ ਨਿਰਵਿਘਨ ਬਿਨਾਂ ਕਿਸੇ ਭੈਅ ਤੇ ਡਰ ਦੇ ਕਰਵਾਉਣ ਦੀ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਪੂਰਨ ਕਰਨ ਦੇ ਮੰਤਵ ਲਈ ਇਸ ਤੋਂ ਇਲਾਵਾ ਕੋਈ ਵੀ ਅਸਲ੍ਹਾ-ਲਾਇਸੰਸ ਧਾਰਕ ਆਪਣਾ ਅਸਲ੍ਹਾ/ਐਮੋਨੀਸ਼ਨ ਨਾਲ ਲੈ ਕੇ ਨਹੀ ਚੱਲੇਗਾ।ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।ਇਹ ਹੁਕਮ 13-05-2019 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply