Monday, September 21, 2026

ਰੂਰਲ ਗੇਮਜ਼ ਆਫ ਨੈਸ਼ਨਲ ਫੈਡਰੇਸ਼ਨ ਕੱਪ 2019 `ਚ ਪੰਜਾਬ ਦੀ ਝੰਡੀ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਸੰਧੂ) – ਗੁਜਰਾਤ ਦੇ ਸ਼ਹਿਰ ਵਾਪੀ ਦੇ ਅਸ਼ਦਮ ਮਦਰ ਆਫ ਹੋਪ ਸਕੂਲ ਵਿਖੇ ਸੰਪਨ ਹੋਈ ਰੂਰਲ ਗੇਮਜ਼ ਆਫ ਨੈਸ਼ਨਲ PUNJ1405201912ਫੈਡਰੇਸ਼ਨ ਕੱਪ 2019 ਦੇ ਦੌਰਾਨ ਕੌਮੀ ਕੋਚ ਅਮਿਤ ਕੁਮਾਰ ਪਹਿਲਵਾਨ ਦੀ ਅਗਵਾਈ `ਚ ਗਈਆਂ ਲੜਕੇ-ਲੜਕੀਆਂ ਦੀਆਂ ਵੱਖ-ਵੱਖ ਟੀਮਾਂ ਨੇ ਮੱਲ੍ਹਾਂ ਮਾਰਦੇ ਹੋਏ ਕਈ ਮੈਡਲ ਤੇ ਟ੍ਰਾਫੀਆਂ ਆਪਣੇ ਨਾਮ ਕੀਤੇ ਹਨ।ਅੰਮ੍ਰਿਤਸਰ ਪੁੱਜੀਆਂ ਜੇਤੂ ਖਿਡਾਰਣਾਂ ਦਾ ਵੱਖ-ਵੱਖ ਸਕੂਲ ਪ੍ਰਬੰਧਕਾਂ, ਖੇਡ ਪ੍ਰਮੋਟਰਾਂ ਤੇ ਖੇਡ ਪ੍ਰੇਮੀਆਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
              ਕੋਚ ਅਮਿਤ ਕੁਮਾਰ ਪਹਿਲਵਾਨ ਨੇ ਦੱਸਿਆ ਕਿ ਪੰਜਾਬ ਦੀਆਂ ਟੀਮਾਂ ਨੇ ਵਾਲੀਬਾਲ, ਫੁੱਟਬਾਲ ਤੇ ਬਾਸਕਿਟ ਬਾਲ ਵਿੱਚ ਗੋਲਡ ਮੈਡਲ ਜਿੱਤ ਹਨ।ਉਨਾਂ ਕਿਹਾ ਕਿ ਅੰਡਰ 19 ਸਾਲ ਉਮਰ ਵਰਗ ਦੇ ਰੈਸਲਿੰਗ ਮੁਕਾਬਲੇ ਵਿੱਚ ਸਤਨਾਮ ਸਿੰਘ ਨੇ ਬਰਾਊਂਜ ਮੈਡਲ, 17 ਸਾਲ ਉਮਰ ਵਰਗ ਦੇ ਵਿੱਚ ਗੁਰਸੇਵਕ ਸਿੰਘ ਨੇ ਸਿਲਵਰ, ਸੀਨੀਅਰ ਵਰਗ ਵਿੱਚ ਜਗਤਾਰ, ਮਨਤੇਜ ਤੇ ਸੰਦੀਪ ਨੇ ਗੋਲਡ ਮੈਡਲ ਹਾਸਲ ਕੀਤਾ।ਜਦਕਿ ਐਥਲੈਟਿਕ 1500 ਮੀਟਰ ਦੌੜ ਵਿੱਚ ਬਲਰਾਜਦੀਪ ਨੇ ਗੋਲਡ, 1600 ਮੀਟਰ ਦੌੜ ਵਿੱਚ ਸੰਦੀਪ ਨੇ ਗੋਲਡ, 800 ਮੀਟਰ ਦੌੜ ਵਿੱਚ ਸਾਜਨ ਨੇ ਗੋਲਡ, 400 ਮੀਟਰ ਦੌੜ ਵਿੱਚ ਸੁਖਮਨਦੀਪ ਨੇ ਗੋਲਡ, 200 ਮੀਟਰ ਵਿੱਚ ਸਚਿਨ ਨੇ ਗੋਲਡ, 200 ਮੀਟਰ ਵਿੱਚ ਹਰਪ੍ਰੀਤ ਨੇ ਸਿਲਵਰ ਤੇ 100 ਮੀਟਰ ਦੌੜ ਵਿੱਚ ਗੁਰਮੁੱਖ ਨੇ ਗੋਲਡ ਮੈਡਲ ਪ੍ਰਾਪਤ ਕੀਤਾ।ਕੋਚ ਅਮਿਤ ਕੁਮਾਰ ਪਹਿਲਵਾਨ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਵੀ ਖਿਡਾਰੀਆਂ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਸੀ, ਪਰ ਇਸ ਵਾਰ ਦੀ ਕਾਰਗੁਜ਼ਾਰੀ ਪਹਿਲਾਂ ਨਾਲੋਂ ਬੇਹਤਰ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply