Tuesday, July 7, 2026

ਚਾਈਲਡ ਲਾਈਨ 1098 ਨੇ ਪੰਜ ਲਾਪਤਾ ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਾਇਆ

ਭੀਖੀ/ਮਾਨਸਾ, 15 ਮਈ (ਪੰਜਾਬ ਪੋਸਟ- ਕਮਲ ਕਾਂਤ) – ਚਾਈਲਡ ਹੈਲਪਲਾਈਨ 1098 ਦੁਆਰਾ ਮਾਨਸਾ ਦੇ ਪੰਜ ਲਾਪਤਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ PUNJ1505201901ਮਿਲਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਮੈਨੇਜ਼ਰ ਚਾਈਲਡ ਲਾਈਨ ਮਾਨਸਾ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਅਤੇ ਉਸ ਦੇ ਪੰਜ ਬੱਚੇ ਘਰੇਲੂ ਹਿੰਸਾ ਦੇ ਸ਼ਿਕਾਰ ਹੋਣ ਕਾਰਨ ਪਿਛਲੇ ਇੱਕ ਮਹੀਨੇ ਤੋਂ ਘਰੋਂ ਚਲੇ ਗਏ ਸਨ।ਇਸ ਉਪਰੰਤ ਪਰਿਵਾਰ ਦੇ ਮੈਂਬਰਾਂ ਨੇ ਇਸ ਸਬੰਧੀ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਅਤੇ ਸ਼ਹਿਰ ਵਿੱਚ ਥਾਂ-ਥਾਂ `ਤੇ ਉਹਨਾਂ ਦੇ ਗੁੰਮਸ਼ੁਦਗੀ ਸੰਬੰਧੀ ਇਸ਼ਤਿਹਾਰ ਵੀ ਲਗਵਾਏ ਗਏ, ਪਰੰਤੂ ਬੱਚੇ ਪਰਿਵਾਰ ਨੂੰ ਨਹੀ ਮਿਲੇ ।
    ਖੁੱਝ ਦਿਨ ਪਹਿਲਾਂ ਚਾਈਲਡ ਲਾਈਨ 1098 ਤੇ  ਰਾਤ ਦੇ ਸਮੇਂ ਇਸ ਸੰਬੰਧੀ ਸਿਕਾਇਤ ਮਿਲੀ ਅਤੇ ਸੀ.ਡੀ.ਪੀ.ਓ ਮਾਨਸਾ ਕੰਵਰ ਸਿੰਘ ਇਹਨਾਂ ਬੱਚਿਆਂ ਨੂੰ ਚਾਈਲਡ ਲਾਈਨ ਦੇ ਮਾਨਸਾ ਦਫ਼ਤਰ ਵਿਖੇ ਲੈ ਕੇ ਆਏ।ਉਸ ਤੋਂ ਅਗਲੇ ਦਿਨ ਚਾਈਲਡ ਲਾਈਨ ਮਾਨਸਾ ਦੁਆਰਾ ਬੱਚਿਆਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਭ ਕੇ ਬਾਲ ਭਲਾਈ ਕਮੇਟੀ, ਮਾਨਸਾ ਕੋਲ ਪੇਸ਼ ਕੀਤਾ ਗਿਆ ਅਤੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਪਿਆ ਗਿਆ।ਪਰਿਵਾਰ ਨੇ ਬੱਚਿਆਂ ਨੂੰ ਮਿਲ ਕੇ ਖੁਸ਼ੀ ਜ਼ਾਹਿਰ ਕਰਦਿਆਂ ਚਾਈਲਡ ਲਾਈਨ 1098 ਮਾਨਸਾ ਦਾ ਧੰਨਵਾਦ ਕੀਤਾ ।
    ਪ੍ਰੋਜੈਕਟ ਮੈਨੇਜਰ ਨੇ ਦੱਸਿਆ ਕਿ ਅਗਰ ਕਿਸੇ ਦਾ ਬੱਚਾ ਗੁੰਮ ਹੁੰਦਾ ਹੈ ਜਾਂ ਕਿਸੇ ਨੂੰ ਕੋਈ ਲਾਪਤਾ ਬੱਚਾ ਮਿਲਦਾ ਹੈ ਤਾਂ ਉਹ ਤੁਰੰਤ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਸੰਪਰਕ ਕਰਨ ਤਾਂ ਜੋ ਬੱਚੇ ਜਾਂ ਉਸ ਦੇ ਪਰਿਵਾਰ ਨੂੰ ਜਲਦੀ ਲੱਭਿਆ ਜਾ ਸਕੇ ਅਤੇ ਕੇਸ ਵਿੱਚ ਜਲਦੀ ਕਾਰਵਾਈ ਹੋ ਸਕੇ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply