ਭੀਖੀ/ਮਾਨਸਾ, 15 ਮਈ (ਪੰਜਾਬ ਪੋਸਟ- ਕਮਲ ਕਾਂਤ) – 19 ਮਈ 2019 ਨੂੰ ਪੈਣ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਪ੍ਰਤੀ ਲੋਕਾਂ ਨੂੰ ਵੋਟ ਦੇ ਅਧਿਕਾਰ ਦਾ
ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਸਦਕਾ ਅੱਜ ਮਾਨਸਾ ਸਾਈਕਲ ਗਰੁੱਪ ਵੱਲੋਂ `ਵੋਟਰ ਜਾਗਰੂਕਤਾ ਮੁਹਿੰਮ` ਤਹਿਤ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਸਥਾਨਕ ਬੱਸ ਸਟੈਂਡ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗਾਂ, ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ ਅਤੇ ਸਾਰੇ ਰਸਤੇ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਨਾਅਰੇ ਲਗਾਕੇ ਪ੍ਰੇਰਿਤ ਕਰਦੇ ਰਹੇ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ ਦਿਨੇਸ਼ ਵਸ਼ਿਸਟ, ਡਾ. ਟੀ.ਪੀ.ਐਸ ਰੇਖੀ, ਡਾ. ਜਨਕ ਰਾਜ, ਪ੍ਰਵੀਨ ਸ਼ਰਮਾ ਟੋਨੀ, ਸੰਜੀਵ ਪਿੰਕਾ, ਰਮਨ ਗੁਪਤਾ, ਬਲਜੀਤ ਕੜਵਲ, ਡਾ. ਵਰੁਣ, ਨਰਿੰਦਰ ਗੁਪਤਾ, ਕ੍ਰਿਸ਼ਨ ਗਰਗ, ਰਮਨ ਗੁਪਤਾ ਤੋਂ ਇਲਾਵਾ ਸੁਰਿੰਦਰ ਬਾਂਸਲ ਦੀ ਅਗਵਾਈ ਵਿੱਚ ਆਰਿਆ ਸਕੂਲ ਦੇ ਬੱਚਿਆਂ, ਡਾ. ਬਲਜੀਤ ਦੀ ਅਗਵਾਈ ਵਿੱਚ ਐਸ.ਡੀ ਕਾਲਜ ਦੀਆਂ ਵਿਦਿਆਰਥਣਾਂ ਅਤੇ ਮਾਨਸਾ ਸਾਈਕਲ ਗਰੁੱਪ ਦੇ ਸਾਈਕਲੀਸਟਾਂ ਨੇ ਹਿੱਸਾ ਲਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media