Thursday, March 5, 2026

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਵੋਟਰਾਂ ਨੂੰ ਨੋਟਾ ਦਾ ਬਟਨ ਦਬਾਉਣ ਦੀ ਅਪੀਲ

ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਨੌਜਵਾਨ ਭਾਰਤ ਸਭਾ ਅਤੇ ਕਿਸਾਨ ਮੋਰਚਾ ਸੰਗਰੂਰ ਵਲੋਂ PUNJ1505201916ਸਥਾਨਕ ਵਿਸ਼ਵਕਰਮਾ ਚੌਕ ਵਿਖੇ ਰੈਲੀ ਕਰਕੇ ਇਲਾਕੇ ਦੇ ਮਜ਼ਦੂਰਾਂ ਕਿਸਾਨਾਂ ਨੂੰ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪਿਛਲੱਗ ਬਣਨ ਦੀ ਬਜ਼ਾਏ ਨੋਟਾ ਦਾ ਬਟਨ ਦੱਬ ਕੇ ਆਪਣੇ ਰੋਸ ਦਾ ਇਜ਼ਹਾਰ ਕਰਨ ਅਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ।
              ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਕਿਹਾ ਕਿ ਸਿਆਸੀ ਪਾਰਟੀਆਂ ਵਲੋਂ ਲੋਕਾਂ ਦੇ ਮੱਦਿਆਂ ਮਹਿੰਗਾਈ, ਬੇਰਰੋਜ਼ਗਾਰੀ, ਨੋਟਬੰਦੀ, ਜੀ.ਐਸ.ਟੀ, ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ, ਪਲੀਤ ਹੋ ਰਿਹਾ ਪੰਜਾਬ ਦੀ ਮਿੱਟੀ ਤੇ ਪਾਣੀ ਆਦਿ `ਤੇ ਗੱਲ ਕਰਨ ਦੀ ਬਜ਼ਾਏ ਸਿਰਫ਼ ਇੱਕ ਦੂਜੇ `ਤੇ ਦੂਸ਼ਣਬਾਜ਼ੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ।ਇਸ ਲਈ ਅਜਿਹੀਆਂ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗਣ ਦੀ ਬਜ਼ਾਏ ਆਪਣੇ ਹਕੀਕੀ ਮੁੱਦੇ ਪਛਾਣ ਕੇ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ। ਲੋਕ ਮਸਲਿਆਂ ਦਾ ਹੱਲ ਇਹ ਸਰਕਾਰਾਂ ਬਦਲ ਕੇ ਨਹੀਂ ਸੱਤਾ ਬਦਲ ਕੇ ਹੀ ਹੋ ਸਕਦਾ ਹੈ ਅਤੇ ਸੱਤਾ ਬਦਲਣ ਲਈ ਵਿਸ਼ਾਲ ਜਨਤਕ ਘੋਲ ਉਸਾਰਨਾ ਹੀ ਇੱਕੋ ਇੱਕ ਰਾਹ ਹੈ।ਨੌਜਵਾਨ ਭਾਰਤ ਸਭਾ ਦੇ ਆਗੂ ਸੁਖਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਕਿ ਸਿਆਸੀ ਪਾਰਟੀਆਂ  ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਸਲੇ `ਤੇ ਗੰਭੀਰ ਨਹੀਂ ਰਹੀਆਂ, ਸੋ ਸਾਨੂੰ ਨੋਟਾ ਦਾ ਬਟਨ ਦਬਾਅ ਕੇ ਇਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।
                   ਇਸ ਸਮੇਂ ਕਿਸਾਨ ਮੋਰਚਾ ਸੰਗਰੂਰ ਦੇ ਜ਼ਿਲ੍ਹਾ ਆਗੂ ਭੁਪਿੰਦਰ ਲੌਂਗੋਵਾਲ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮਾਫ਼ੀ, ਪਾਣੀ, ਫ਼ਸਲਾਂ ਦੇ ਭਾਅ ਦਾ ਮਸਲਾ ਹੱਲ ਕਰਨ ਦੀ ਥਾਂ ਸਰਕਾਰਾਂ ਬਹੁਰਾਸ਼ਟਰੀ ਕੰਪਨੀਆਂ ਪੱਖੀ ਨੀਤੀਆਂ ਬਣਾ ਰਹੀਆਂ ਨੇ ਅਤੇ ਫਸਲਾਂ ਦੀ ਖਰੀਦ ਤੋਂ ਵੀ ਭੱਜ ਰਹੀਆਂ ਹਨ, ਜਿਸ ਕਾਰਨ ਸਾਨੂੰ ਨੋਟਾਂ ਦਾ ਬਟਨ ਦੱਬ ਕੇ ਸੰਘਰਸ਼ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ।
              ਇਸ ਮੌਕੇ ਨੌਜਵਾਨ ਆਗੂ ਮੱਖਣ ਸਿੰਘ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ ਇਸ ਸਮੇਂ ਵਿੱਕੀ ਸਿੰਘ, ਗੁਰਤੇਜ ਸਿੰਘ ਅਤੇ ਵੱਡੀ ਗਿਣਤੀ `ਚ ਲੋਕ ਹਾਜ਼ਰ ਸਨ ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply