Thursday, March 5, 2026

11ਵੀਆਂ ਰਾਸ਼ਟਰੀ ਸਿਲੰਬਮ ਚੈਂਪੀਅਨਸ਼ਿਪ `ਚ ਜੀ.ਟੀ ਰੋਡ ਸਕੂਲ ਦਾ ਜੋਧਵੀਰ ਸਿੰਘ ਜੇਤੂ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ –  ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ

ACD Systems Digital Imaging
ACD Systems Digital Imaging

ਜੀ.ਟੀ ਰੋਡ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਜੋਧਵੀਰ ਸਿੰਘ ਨੇ ਤਾਮਿਲਨਾਡੂ ਦੀ ਟੈਕਸਵੈਲੀ ਚਿੜੌੜ ਵਿਖੇ 3 ਮਈ ਤੋਂ 6 ਮਈ 2019 ਤੱਕ ਕਰਵਾਈ ਗਈ 11ਵੀਂ ਰਾਸ਼ਟਰੀ ਸਿਲੰਬਮ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਇਹ ਚੈਂਪੀਅਨਸ਼ਿਪ ‘ਭਾਰਤੀ ਸਿਲੰਬਮ ਫੈਡਰੇਸ਼ਨ ਵਲੋਂ ਕਰਵਾਈ ਗਈ।ਇਸ ਵਿੱਚ ਸਾਰੇ ਭਾਰਤ ਤੋਂ 17 ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ।ਸਕੂਲ ਪਹੁੰਚਣ `ਤੇ ਜੋਧਵੀਰ ਸਿੰਘ ਅਤੇ ਉਸ ਦੇ ਕੋਚ ਸ਼ਰਦ ਕੁਮਾਰ ਦਾ ਸਕੂਲ ਦੇ ਮੈਨੇਜਰ ਪ੍ਰੋ. ਹਰੀ ਸਿੰਘ, ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਵਲੋਂ ਨਿੱਘਾ ਸੁਆਗਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply