Wednesday, September 23, 2026

ਤੀਸਰੀ ਸੀਨੀਅਰ ਕਿੱਕਬਾਲ ਰਾਸ਼ਟਰੀ ਚੈਂਪੀਅਨਸ਼ਿਪ `ਚ ਜੀ.ਟੀ ਰੋਡ ਸਕੂਲ ਦਾ ਗੁਰਲਾਲ ਜੇਤੂ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ PUNJ1705201902ਜੀ.ਟੀ ਰੋਡ ਦੇ +1 ਜਮਾਤ ਦੇ ਵਿਦਿਆਰਥੀ ਗੁਰਲਾਲ ਸਿੰਘ ਨੇ ਪੰਜਾਬ  ਦੇ ਪਟਿਆਲਾ ਵਿਖੇ 10 ਤੋਂ 12 ਮਈ 2019 ਤੱਕ ਕਰਵਾਈ ਗਈ ਤੀਸਰੀ ਸੀਨੀਅਰ ਕਿੱਕਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਇਸ ਚੈਂਪੀਅਨਸ਼ਿਪ ਵਿੱਚ 17 ਟੀਮਾਂ ਨੇ ਭਾਗ ਲਿਆ ਸੀ ।ਗੁਰਲਾਲ ਸਿੰਘ ਤੇ ਉਸ ਦੇ ਕੋਚ ਸ਼ਰਦ ਕੁਮਾਰ ਦਾ ਸਕੂਲ ਦੇ ਮੈਨੇਜਰ ਪ੍ਰੋ. ਹਰੀ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਵਲੋਂ ਸਨਮਾਨਿਤ ਕੀਤਾ ਗਿਆ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply