ਨੈਸ਼ਨਲ ਡੇਂਗੂ ਦਿਵਸ ਮੌਕੇ ਪੇਟਿੰਗ ਮੁਕਾਬਲੇ ਤੇ ਕੁਇਜ਼ ਕੰਪੀਟੀਸ਼ਨ ਕਰਵਾਇਆ
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਮ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦੇਣ ਲਈ ਸਿਵਲ ਸਰਜਨ ਦਫਤਰ ਵਿਖੇ ਨੈਸ਼ਨਲ ਡੇਂਗੂ ਦਿਵਸ
ਮਨਾਇਆ ਗਿਆ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਡੇਂਗੂ ਤੋ ਬਚਣ ਲਈ ਜਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪਰਹੇਜ਼ ਜਿਆਦਾ ਜਰੂਰੀ ਹੈ।ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਮਾਦਾ ਏਡੀਜ ਇਜਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਜਿਸ ਦੇ ਲੱਛਣ ਤੇਜ਼ ਸਿਰ ਦਰਦ ਅਤੇ ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਹਨ।ਡੇਂਗੂ ਬੁਖਾਰ ਦਾ ਸ਼ੱਕ ਹੋਣ `ਤੇ ਤੂਰੰਤ ਸਰਕਾਰੀ ਹਸਪਤਾਲ ਤੋਂ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ।
ਇਸੇ ਦੌਰਾਨ ਜਿਲਾ੍ਹ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਅਤੇ ਜਿਲਾ ਐਪੀਡੀਮੋਲੋਜਿਸਟ ਡਾ. ਮਦਨ ਮੋਹਨ ਨੇ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਉਂਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਨਕਾਰਾ ਸਮਾਨ ਛੱਤ `ਤੇ ਸੁੱਟਣ ਦੀ ਬਜ਼ਾਏ ਨਸ਼ਟ ਕਰਨਾ ਚਾਹੀਦਾ ਹੈ ਜਾਂ ਕਬਾੜੀਏ ਨੁੰ ਦੇ ਦਿੱਤਾ ਜਾਵੇ।ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਣੇ ਜਾਨ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਵੀ ਡੇਂਗੂ ਤੋ ਬਚਾ ਸਕਦਾ ਹੈ।
ਸਕੂਲ ਦੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਤੇ ਕੁਵਿਜ ਕੰਪੀਟਿਸ਼ਨ ਕਰਵਾਇਆ ਗਿਆ।ਪਹਿਲੇ, ਦੁਜੇ ਤੇ ਤੀਜੇ ਨੰਬਰ `ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦਿੱਤੇ ਗਏ।ਇਸ ਮੋਕੇ ਪ੍ਰਿਸੀਪਲ ਡਾ, ਨੀਰਾ ਸ਼ਰਮਾ, ਡਾ. ਨਵਦੀਪ ਕੌਰ, ਰਾਜ ਕੌਰ, ਅਮਰਦੀਪ ਸਿੰਘ, ਸੰਤੋਸ਼ ਕੁਮਾਰੀ, ਜਗਤਾਰ ਸਿੰਘ ਅਤੇ ਰਾਮ ਮਹੀਤਾ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media