Wednesday, March 4, 2026

ਮਾਝੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਮੇਰਾ ਏਜੰਡਾ – ਹਰਦੀਪ ਸਿੰਘ ਪੁਰੀ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ PUNJ1705201905ਅੰਮ੍ਰਿਤਸਰ ਲੋਕ ਸਭਾ ਲਈ ਅਕਾਲੀ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਹੱਕ ਵਿਚ ਕੱਥੂਨੰਗਲ ਵਿਖੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਨਾਲਾ ਵਿਖੇ ਟਕਸਾਲੀ ਅਕਾਲੀ ਆਗੂਆਂ ਵਲੋਂ ਪੰਜੇ ਦੇ ਹੱਕ `ਚ ਵੋਟਾਂ ਮੰਗਣ ਦੀ ਵਾਇਰਲ ਹੋਈ ਵੀਡੀਓ ਦੇ ਇਹ ਪੁਖਤਾ ਸਬੂਤ ਹਨ ਕਿ ਟਕਸਾਲੀ ਅਕਾਲੀ ਅਤੇ `ਆਪ` `ਪਾਪ` ਸਭ ਕਾਂਗਰਸ ਦੀਆਂ ਹੀ ਬੀ ਟੀਮਾਂ ਹਨ। ਅਰਵਿੰਦ ਕੇਜਰੀਵਾਲ ਦੇ ਝਾੜੂ ਦਾ ਤੀਲਾ ਤੀਲਾ ਹੋਣਾ ਸੱਚਾਈ ਅਤੇ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ।ਮਜੀਠੀਆ ਨੇ ਪੁਲੀਸ ਪ੍ਰਸ਼ਾਸਨ ਨੂੰ ਕਿਹਾ ਕਿ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ।ਉਹਨਾਂ ਕਿਹਾ ਕਿ ਗੁਰੂ ਦੀ ਨਗਰੀ ਦੇ ਵਿਕਾਸ ਲਈ ਯੋਗ ਨੁਮਾਇੰਦਾ ਚੁਣਿਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਇਕ ਸੂਝਵਾਨ ਨੇਤਾ ਹਨ ਜੋ ਲੋਕ ਸਭਾ ਵਿਚ ਇਲਾਕੇ ਦੀ ਮਜਬੂਤੀ ਨਾਲ ਵਕਾਲਤ ਕਰਨ ਸਮਰੱਥ ਹਨ।
                 ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਅਤੇ ਮਾਝੇ ਦੇ ਨੌਜਵਾਨਾਂ ਦੇ ਰੁਜਗਾਰ ਲਈ ਸਿਰਤੋੜ ਯਤਨ ਕਰਨਗੇ।ਉਹਨਾਂ 19 ਤਰੀਕ ਨੂੰ ਕਮਲ ਦੇ ਫੁੱਲ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
              ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਰਣਜੀਤ ਸਿਘ ਵਰਿਆਮਨੰਗਲ, ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ, ਮੇਜਰ ਕਲੇਰ, ਕੁਲਵਿੰਦਰ ਸਿੰਘ ਧਾਰੀਵਾਲ, ਲੱਖਾ ਗਿੱਲ, ਬਲਰਾਜ ਸਿੰਘ ਔਲਖ, ਗੁਰਵੇਲ ਸਿੰਘ ਅਲਕੜੇ, ਬਾਬਾ ਰਾਮ ਸਿੰਘ ਅਬਦਾਲ, ਪ੍ਰਭਪਾਲ ਸਿੰਘ ਝੰਡੇ, ਸ਼ਰਨਜੀਤ ਸਿੰਘ ਰੂਪੋਵਾਲੀ, ਮਨਦੀਪ ਸਿੰਘ ਸ਼ਹਿਜ਼ਾਦਾ, ਜਸਪਾਲ ਸਿੰਘ ਭੋਆ, ਜਸਪਾਲ ਸਿੰਘ ਮੈਨੇਜਰ, ਸਰੂਪ ਸਿੰਘ ਢੱਡੇ, ਭੁਪਿੰਦਰ ਸਿੰਘ ਬਿੱਟੂ, ਰਾਜਾ ਮੀਆਂ ਪੰਧੇਰ, ਗੁਰਵਿੰਦਰ ਸਿੰਘ ਗਿੰਦਾ ਚਵਿੰਡਾ, ਸਵਰਨ ਸਿੰਘ ਮੁਨੀਮ, ਵਿਨੋਦ ਭੰਡਾਰੀ, ਸਰਪੰਚ ਜਗਵੰਤ ਦੁਧਾਲਾ, ਦਿਲਬਾਗ ਸਿੰਘ ਮਾਂਗਾ ਸਰਾਏ, ਜਸਬੀਰ ਸਿੰਘ ਹਦਾਇਤਪੁਰ, ਸਰਪੰਚ ਜਸਬੀਰ ਕੌਰ ਢੱਡੇ, ਡਿੰਪਲ ਕਥੂਨੰਗਲ, ਬਲਜੀਤ ਸਿੰਘ ਕਲੇਰ ਸਮੇਤ ਪੰਚ ਸਰਪੰਚ ਮੌਜੂਦ ਸਨ।    

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply