ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ
ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨੁਪਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਦੀ ਵੋਟਾਂ ਦੀ ਗਿਣਤੀ 23 ਮਈ ਨੂੰ ਜੰਮੂ ਜਲੰਧਰ ਨੇਸਨਲ ਹਾਈਵੇ `ਤੇ ਸਥਿਤ ਐਸ.ਐਮ.ਡੀ ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਕਰਵਾਈ ਜਾਣੀ ਹੈ ਜਿਸ ਅਧੀਨ ਵੋਟਾ ਦੀ ਗਿਣਤੀ ਲਈ ਲਗਾਏ ਗਏ ਸਟਾਫ ਨੂੰ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਇੱਕ ਰੋਜਾਂ ਟ੍ਰੇਨਿੰਗ ਦਿੱਤੀ ਗਈ।ਇਸ ਸਮੇਂ ਜਨਰਲ ਅਬਜ਼ਰਵਰ ਕੇ. ਰਵੀ ਕੁਮਾਰ ਆਈ.ਏ.ਐਸ, ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ ਅਤੇ ਹੋਰ ਚੋਣਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
ਸਭ ਤੋਂ ਪਹਿਲਾ ਗਿਣਤੀ ਲਈ ਲਗਾਏ ਗਏ ਸਟਾਫ ਨੂੰ ਸੰਬੋਧਤ ਕਰਦਿਆਂ ਲਖਬੀਰ ਸਿੰਘ ਏ.ਈ ਬੀ.ਡੀ.ਪੀ.ਓ ਘਰੋਟਾਂ ਨੇ ਕਾਉਟਿੰਗ ਲਈ ਚੋਣ ਕਮਿਸ਼ਨਰ ਦੀ ਗਾਈਡਲਾਈਨ ਬਾਰੇ ਵਿਸਥਾਰ ਪੂਰਵਕ ਦੱਸਿਆ।ਉਨ੍ਹਾਂ ਕਿਹਾ ਕਿ ਕਾਉਂਟਿੰਗ ਸਟਾਫ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਨੂੰ ਧਿਆਨ ਵਿੱਚ ਰੱਖੇਗਾ ਅਤੇ ਜੋ ਨਿਰਧਾਰਤ ਟਾਈਮ ਹੈ ਉਸ ਤੋਂ ਪਹਿਲਾ ਕਾਉਂਟਿੰਗ ਸੈਂਟਰ ਵਿਖੇ ਹਾਜ਼ਰ ਰਹੇਗਾ।ਉਨ੍ਹਾਂ ਦੱਸਿਆ ਕਿ ਕੋਈ ਵੀ ਕਾਉਂਟਿੰਗ ਸਟਾਫ ਜਦ ਤੱਕ ਕਾਉਂਟਿੰਗ ਪੂਰੀ ਨਹੀਂ ਹੋ ਜਾਂਦੀ ਤੱਦ ਤੱਕ ਕਾਉਂਟਿੰਗ ਸੈਂਟਰ ਤੋਂ ਬਾਹਰ ਨਹੀਂ ਜਾਵੇਗਾ।
ਇਸ ਮੋਕੇ ਜਨਰਲ ਅਬਜ਼ਰਵਰ ਕੇ.ਰਵੀ ਕੁਮਾਰ ਅਤੇ ਰਾਮਵੀਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਵੱਲੋਂ ਗਿਣਤੀ ਲਈ ਲਗਾਏ ਸਟਾਫ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਗਿਣਤੀ ਵਾਲੇ ਦਿਨ 23 ਮਈ 2019 ਨੂੰ ਕੋਈ ਵੀ ਸਟਾਫ ਆਪਣਾ ਮੋਬਾਇਲ ਫੋਨ ਕਾਉਂਟਿੰਗ ਸੈਂਟਰ ਵਿੱਚ ਨਹੀਂ ਲੈ ਕੇ ਆਵੇਗਾ।ਉਨ੍ਹਾਂ ਕਿਹਾ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਅਤੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media