Wednesday, March 4, 2026

ਵੋਟ ਪਰਚੀ ਰਾਹੀਂ ਸਰਕਾਰ ਨਹੀਂ, ਰਾਜ ਪ੍ਰਬੰਧ ਬਦਲਣ ਲਈ ਇਨਕਲਾਬੀ ਬਦਲ ਉਸਾਰੋ – ਲੋਕ ਮੋਰਚਾ ਪੰਜਾਬ

ਸਮਰਾਲਾ, 17 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਰਾਜਾ ਹੈਲਥ ਕਲੱਬ ਸਮਰਾਲਾ ਵਿਖੇ ਲੋਕ ਪੱਖੀ ਰਾਜ PUNJ1705201910ਦੀ ਸਿਰਜਣਾ ਲਈ ‘ਇਨਕਲਾਬੀ ਬਦਲ ਉਸਾਰੋ’ ਸਬੰਧੀ ਕਨਵੈਨਸ਼ਨ ਅਯੋਜਿਤ ਕੀਤੀ ਗਈ। ਕਨਵੈਨਸ਼ਨ ’ਚ ਲੋਕ ਪੱਖੀ ਜਨਤਕ, ਜਮਹੂਰੀ, ਟਰੇਡ ਯੂਨੀਅਨ ਆਗੂਆਂ, ਕਾਰਕੰੁਨਾਂ, ਮੈਂਬਰਾਂ ਤੇ ਹੋਰ ਲੋਕਾਂ ਨੇ ਵੱਡੇ ਪੱਧਰ `ਤੇ ਸ਼ਮੂਲੀਅਤ ਕੀਤੀ ਕਨਵੈਨਸ਼ਨ ਦੀ ਪ੍ਰਧਾਨਗੀ ਸੂਬਾ ਸਕੱਤਰ ਜਗਮੇਲ ਸਿੰਘ ਤੇ ਕੁਲਵੰਤ ਸਿੰਘ ਤਰਕ ਨੇ ਕੀਤੀ।ਕਨਵੈਨਸ਼ਨ ਦੀ ਸ਼ੁਰੂਆਤ ਦੇਵਿੰਦਰ ਸਿੰਘ ਸਰਥਲੀ ਨੇ ਇੱਕ ਇਨਕਲਾਬੀ ਗੀਤ ਨਾਲ ਕੀਤੀ। ਕਨਵੈਨਸ਼ਨ ਹਾਲ ਜੱਥੇਬੰਦੀ ਦੇ ਮਾਟੋਆਂ, ਬੈਨਰਾਂ ਨਾਲ ਸਜਾਇਆ ਹੋਇਆ ਸੀ, ਸਭ ਤੋਂ ਪਹਿਲਾਂ ਜੱਥੇਬੰਦੀ ਦੇ ਸੂਬਾ ਸਕੱਤਰ ਮੁੱਖ ਬੁਲਾਰੇ ਜਗਮੇਲ ਸਿੰਘ ਨੇ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵੋਟਾਂ ਦੇ ਘੜਮਸ ’ਚ ਵੱਖ-ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ, ਲੋਕਾਂ ਨੂੰ ਝੂਠੇ ਵਾਦਿਆਂ, ਲਾਰਿਆਂ, ਮੈਨੀਫੈਸਟੋ ਰਾਹੀਂ ਗੁੰਮਰਾਹ ਕਰਕੇ ਆਪਣੇ ਸਿਆਸੀ ਸੁਆਰਥੀ ਹਿੱਤਾਂ ਲਈ ਸਾਮਰਾਜੀਆਂ ਤੇ ਦੇਸੀ/ ਵਿਦੇਸ਼ੀ ਕਾਰਪੋਰੇਟਾਂ ਦੇ ਹਿੱਤ ਪੂਰਨ ’ਚ ਜੁੱਟੀਆਂ ਹੋਈਆਂ ਹਨ।ਉਹਨਾਂ ਕਿਹਾ ਕਿ ਵੋਟਾਂ ਲੋਕਾਂ ਦੀਆਂ ਮੰਗਾਂ/ ਮਸਲਿਆਂ ਤੇ ਮੁਕਤੀ ਦਾ ਰਾਹ ਨਹੀਂ ਸਗੋਂ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਸਾਂਝੇ ਸੰਘਰਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਸਰਕਾਰਾਂ ਨਹੀ, ਰਾਜ ਪ੍ਰਬੰਧ ਬਦਲਣ ਲਈ ਇਨਕਲਾਬੀ ਬਦਲ ਉਸਾਰਨ ਦੀ ਲੋੜ ਹੈ।
                ਸਮਰਾਲਾ ਇਕਾਈ ਦੇ ਆਗੂ ਜਸਵੀਰ ਸਿੰਘ ਨੇ ਆਏ ਲੋਕਾਂ ਨਾਲ ਵੱਖ-ਵੱਖ ਸਮੇਂ ਤੇ ਲੜੇ ਸੰਘਰਸ਼ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।ਕੁਲਵੰਤ ਸਿੰਘ ਤਰਕ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਵਿਚਾਰ ਪ੍ਰਗਟਾਏੇ। ਉਨਾਂ ਕਿਹਾ ਲੋਕ ਲਹਿਰ ਦੇ ਆਗੂਆਂ ਨੂੰ ਸ਼ਹੀਦ ਭਗਤ ਸਿੰਘ ਤੇ ਦੇਸ਼ ਭਗਤਾਂ ਦੀਆਂ ਮਹਾਨ ਕਰਬਾਨੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕਜੁੱਟ ਹੋ ਕੇ ਇਨਕਲਾਬ ਜਿੰਦਾਬਾਦ ਦਾ ਨਾਹਰਾ ਬੁਲੰਦ ਕਰਨ ਦੀ ਲੋੜ ਹੈ।ਕਨਵੈਨਸ਼ਨ ਵਿੱਚ ਕੁੱਝ ਸਾਥੀਆਂ ਵੱਲੋਂ ਸਵਾਲ ਕੀਤੇ ਗਏ, ਜਿਨ੍ਹਾਂ ਦਾ ਮੌਕੇ ਤੇ ਮੁੱਖ ਬੁਲਾਰੇ ਵੱਲੋਂ ਢੁੱਕਵੇਂ ਜਵਾਬ ਦਿੱਤੇ ਗਏੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply