ਭੀਖੀ/ਮਾਨਸਾ, 17 ਮਈ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਚੋਣਾਂ ਲਈ ਪ੍ਰਚਾਰ ਦੇ ਅੰਤਿਮ ਦਿਨ ਅਕਾਲੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਨੇ ਭੀਖੀ, ਮੋਹਰ ਸਿੰਘ ਵਾਲਾ, ਹੋਡਲਾਂ, ਬੀਰ ਖੁਰਦ ਅਤੇ ਹਮੀਰਗੜ੍ਹ ਢੈਪਈ ਆਦਿ ਪਿੰਡਾਂ ਵਿੱਚ ਚੋਣਾਂਵੀ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਡੇਰੇ ਹਿੱਤਾਂ ਲਈ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਜਿੱਤਾਉਣਾ ਸਮੇ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ `ਚ ਜਿੱਥੇ ਦੇਸ਼ ਦੇ ਅੰਦਰੂਨੀ ਹਾਲਾਤ ਬੇਹਤਰ ਹੋਏ ਹਨ, ਉਥੇ ਕੋਮਾਤਰੀ ਪੱਧਰ `ਤੇ ਵੀ ਮੁਲਕ ਦਾ ਰੁੱਤਬਾ ਉੱਚਾ ਹੋਇਆ ਹੈ।ਉਨ੍ਹਾਂ ਕਿਹਾ ਕਿ ਉਸ ਨੇ ਆਪਣੇ 10 ਸਾਲ ਦੇ ਸੰਸਦੀ ਮੈਂਬਰ ਵਜੋਂ ਲੋਕ ਸਭਾ ਹਲਕਾ ਬਠਿੰਡਾ ਵਿੱਚ ਜਿਕਰਯੋਗ ਵਿਕਾਸ ਕੀਤਾ ਹੈ ਅਤੇ ਉਹ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਸ਼ਾਮਲ ਹੋਈ ਹੈ।ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਸੂਬੇ ਦੀ ਤਰੱਕੀ ਨੂੰ ਬਰੇਕਾਂ ਲੱਗੀਆਂ ਹੋਇਆ ਹਨ ਅਤੇ ਸਮਾਜ ਦੇ ਕਿਸੇ ਵੀ ਵਰਗ ਨੂੰ ਲੌੜੀਦੀ ਸਹੂਲਤ ਨਹੀਂ ਮਿਲ ਰਹੀ ਅਤੇ ਬੇਰੁਜ਼ਗਾਰੀ ਕਾਰਨ ਨੋਜਵਾਨ ਦਰ-ਦਰ ਠੋਕਰਾ ਖਾ ਰਹੇ ਹਨ।ਉਨ੍ਹਾਂ ਵੋਟਰਾਂ ਤੋਂ ਮੰਗ ਕੀਤੀ ਕਿ ਕੇਂਦਰ ਵਿੱਚ ਇੱਕ ਵਾਰ ਫਿਰ ਐਨ.ਡੀ.ਏ ਦੀ ਸਰਕਾਰ ਬਣ ਰਹੀ ਹੈ ਅਤੇ ਉਹ ਉਸ ਨੂੰ ਕਾਮਯਾਬ ਕਰਨ ਤਾਂ ਜੋ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਸੱਤਾ ਦੇ ਨਸ਼ੇ ਵਿੱਚ ਚੋਣਾਂ ਮੁਹਿੰਮ ਦੌਰਾਨ ਅਕਾਲੀ ਵਰਕਰਾਂ ਨੂੰ ਡਰਾ-ਧਮਕਾ ਕੇ ਗੁੰਡਾਗਰਦੀ ਕਰ ਰਿਹਾ ਹੈ।ਉਨ੍ਹਾਂ ਨਾਲ ਜਗਦੀਪ ਸਿੰਘ ਨਕੱਈ, ਭਗਵਾਨ ਦਾਸ ਗੁਪਤਾ, ਰਵਿੰਦਰ ਸਿੰਘ ਚੀਮਾ, ਗੁਰਇਕਬਾਲ ਸਿੰਘ ਬਾਲੀ, ਸਰਪੰਚ ਗੁਰਮੇਲ ਕੌਰ, ਬੰਤ ਸਿੰਘ ਧਾਲੀਵਾਲ, ਹਾਕਮ ਸਿੰਘ, ਸੁਖਵਿੰਦਰ ਸਿੰਘ ਬਾਬੇ ਕਾ, ਭੋਲਾ ਸਿੰਘ, ਹਰਬੰਸ ਸਿੰਘ, ਰੀਤਮਹਿੰਦਰ ਸਿੰਘ ਸੇਖੋਂ, ਜੀਤਾ ਸਿੰਘ ਸਰਪੰਚ ਜੱਸੜ, ਹਰਵੀਰ ਸਿੰਘ ਸਾਬਕਾ ਸਰਪੰਚ ਜੱਸੜ, ਅਲੀ ਖਾਂ, ਸਿਕੰਦਰ ਖਾਂ, ਜਗਸੀਰ ਸਿੰਘ ਨੰਬਰਦਾਰ, ਭੀਮ ਬਾਂਸਲ, ਕੁਲਸ਼ੇਰ ਰੂਬਲ, ਪ੍ਰਵੀਨ ਕੁਮਾਰ, ਸ਼ੁਰੇਸ ਸਮਾਓ, ਬਲਰਾਜ ਸਿੰਘ ਧਲੇਵਾ, ਰਿੰਕੂ ਖੀਵਾ ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀ, ਰਜਿੰਦਰ ਰਾਜੀ, ਬਲਜਿੰਦਰ ਕੁੱਕੜ, ਸੁਰਜੀਤਪਾਲ ਕੌਰ, ਦਰਸ਼ਨ ਸਿੰਘ ਭੰਦੋਲ, ਮਜੀਠਾ ਠੇਕੇਦਾਰ ਆਦਿ ਮੌਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media