Monday, September 28, 2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜੇ ਸ਼ਾਨਦਾਰ ਰਹੇ

PUNJ1705201930ਭੀਖੀ/ਮਾਨਸਾ, 17 ਮਈ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਦੱਸਵੀ ਅਤੇ ਬਾਰਵ੍ਹੀਂ ਸ਼੍ਰੇਣੀ ਦੇ ਨਤੀਜਿਆਂ `ਚ ਸਰਕਾਰੀ ਸਕੂਲ ਨਿੱਜੀ ਸਕੂਲਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ।ਨੇੜਲੇ ਪਿੰਡ ਬੀਰ ਹੋਡਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਇਸ ਸ਼ੈਸਨ ਦੌਰਾਨ ਨਤੀਜਾ ਸ਼ਾਨਦਾਰ ਰਿਹਾ।ਦੱਸਵੀ ਜਮਾਤ ਵਿੱਚ ਮਨਪ੍ਰੀਤ ਕੌਰ ਨੇ 89 ਫੀਸਦੀ, ਸਰਬਜੀਤ ਕੌਰ ਨੇ 90.46 ਫੀਸਦੀ ਅਤੇ ਗਗਨਦੀਪ ਕੌਰ ਨੇ 90.61 ਅੰਕ ਪ੍ਰਾਪਤ ਕੀਤੇ। ਜਦੋਂ ਕਿ ਬਾਰਵ੍ਹੀ ਜਮਾਤ ਵਿੱਚੋਂ ਗੇਰਸੇਵਕ ਸਿੰਘ ਨੇ 450 ਅੰਕਾ ਵਿਚੋਂ 389, ਸੰਦੀਪ ਕੌਰ ਨੇ 393 ਅਤੇ ਨਮਨੀਤ ਸਿੰਘ ਨੇ 401 ਅੰਕ ਹਾਸਲ ਕੀਤੇ।ਦੱਸਵੀਂ ਜਮਾਤ ਦੇ 57 ਵਿਚੋਂ 50 ਵਿਦਿਆਰਥਆ ਨੇ ਪਹਿਲਾ ਦਰਜ਼ਾ ਅਤੇ ਬਾਰਵ੍ਹੀਂ ਜਮਾਤ ਦੇ 47 ਵਿਚੋਂ 43 ਵਿਦਿਆਰਥੀਆਂ ਨੇ ਪਹਿਲੇ ਦਰਜੇ `ਚ ਪ੍ਰੀਖਿਆ ਪਾਸ ਕੀਤੀ।ਇਸ ਮੌਕੇ ਸਕੂਲ ਮੁੱਖੀ ਸੁਖਦੇਵ ਸਿੰਘ ਅਤੇ ਡਾ. ਕਰਨੈਲ ਸਿੰਘ ਵੈਰਾਗੀ ਅਤੇ ਸਮੂਹ ਸਟਾਫ ਅਤੇ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਉਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। 

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply