Thursday, August 27, 2026

ਬੀਬੀ ਕੌਲਾਂ ਜੀ ਸੀਨੀ. ਸੈਕੰ. ਪਬਲਿਕ ਸਕੂਲ (ਬਰਾਂਚ-2) ਦਾ ਇਨਾਮ ਵੰਡ ਸਮਾਰੋਹ ਕਰਵਾਇਆ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬਰਾਚ-2) ਨੇੜੇ ਗੁ: ਟਾਹਲਾ ਸਾਹਿਬ, ਤਰਨ PUNJ1905201916ਤਾਰਨ ਰੋਡ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਦੀ ਆਰੰਭਤਾ ਸ਼ਬਦ ਗਾਇਣ ਨਾਲ ਕੀਤੀ ਗਈ।ਭਾਈ ਗੁਰਇਕਬਾਲ ਸਿੰਘ ਅਤੇ ਪ੍ਰਿੰਸੀਪਲ ਜਗਜੀਤ ਕੌਰ, ਸਕੂਲ ਦੇ ਟਰੱਸਟੀ ਮੈਂਬਰ ਭੁਪਿੰਦਰ ਸਿੰਘ ਗਰਚਾ, ਰਜਿੰਦਰ ਸਿੰਘ, ਲਵਲੀ ਵੀਰ, ਬੀਬੀ ਜਤਿੰਦਰ ਕੌਰ, ਪਰਮਜੀਤ ਕੌਰ (ਪੰਮਾਂ ਭੈਣ) ਨੇ ਵਿਦਿਅਕ ਤੇ ਹੋਰ ਖੇਤਰਾਂ ਵਿਚ ਮੱਲਾਂ ਮਾਰਣ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ।ਬੱਚਿਆਂ ਨੇ ਭਰੂਣ ਹੱਤਿਆ ਖਿਲਾਫ ਪੰਜਾਬੀ ਨਾਟਕ ਪੇਸ਼ ਕੀਤਾ, ਜਿਸ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।ਭਾਈ ਸਾਹਿਬ ਗੁਰਇਕਬਾਲ ਸਿੰਘ ਨੇ ਬੱਚਿਆਂ ਨੂੰ ਸ਼ਬਦ ਦੇ ਰੂਪ ਵਿੱਚ ਅਸੀਸ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।
       ਸਮਾਗਮ ਦੌਰਾਨ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਰਾਂਚ ਨੰਬਰ 2 ਦੇ ਗੁਰਵਿੰਦਰ ਸਿੰਘ ਹੈਡ ਬੁਆਏ, ਹੈਡ ਗਰਲ ਰਸਲੀਨ ਕੌਰ, ਬਾਰਬੇਰੀ ਹਾਊਸ ਕੈਪਟਨ ਅਮਨਦੀਪ ਸਿੰਘ, ਵਾਈਸ ਹਾਉਸ ਕੈਪਟਨ ਅੰਮ੍ਰਿਤ ਕੌਰ, ਬਲੂਬੇਰੀ ਹਾਊਸ ਕੈਪਟਨ ਹਰਸਿਰਤ ਕੌਰ, ਵਾਈਸ ਹਾਉਸ ਕੈਪਟਨ ਕਿਰਨਪ੍ਰੀਤ ਕੌਰ, ਡੈਨਥਿਸ ਹਾਊਸ ਕੈਪਟਨ ਜਸ਼ਨਪ੍ਰੀਤ ਸਿੰਘ, ਵਾਈਸ ਹਾਉਸ ਕੈਪਟਨ ਮਨਬੀਰ ਕੌਰ, ਰਾਸਬੇਰੀ ਹਾਊਸ ਕੈਪਟਨ ਪੂਨੀਤ ਕੌਰ ਅਤੇ ਵਾਈਸ ਹਾਊਸ ਕੈਪਟਨ ਵਰਿੰਦਰਜੀਤ ਸਿੰਘ ਚੁਣੇ ਗਏ।ਇਹਨਾਂ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਆਪਣੇ ਸਕੂਲ `ਚ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।ਭਾਈ ਗੁਰਇਕਬਾਲ ਸਿੰਘ ਅਤੇ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਨੇ ਬੱਚਿਆਂ ਨੁੂੰ ਬੈਚ ਤੇ ਸੈੇਸ਼ੇ ਲਗਾ ਕੇ ਸਨਮਾਨਿਤ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply