ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬਰਾਚ-2) ਨੇੜੇ ਗੁ: ਟਾਹਲਾ ਸਾਹਿਬ, ਤਰਨ
ਤਾਰਨ ਰੋਡ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਦੀ ਆਰੰਭਤਾ ਸ਼ਬਦ ਗਾਇਣ ਨਾਲ ਕੀਤੀ ਗਈ।ਭਾਈ ਗੁਰਇਕਬਾਲ ਸਿੰਘ ਅਤੇ ਪ੍ਰਿੰਸੀਪਲ ਜਗਜੀਤ ਕੌਰ, ਸਕੂਲ ਦੇ ਟਰੱਸਟੀ ਮੈਂਬਰ ਭੁਪਿੰਦਰ ਸਿੰਘ ਗਰਚਾ, ਰਜਿੰਦਰ ਸਿੰਘ, ਲਵਲੀ ਵੀਰ, ਬੀਬੀ ਜਤਿੰਦਰ ਕੌਰ, ਪਰਮਜੀਤ ਕੌਰ (ਪੰਮਾਂ ਭੈਣ) ਨੇ ਵਿਦਿਅਕ ਤੇ ਹੋਰ ਖੇਤਰਾਂ ਵਿਚ ਮੱਲਾਂ ਮਾਰਣ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ।ਬੱਚਿਆਂ ਨੇ ਭਰੂਣ ਹੱਤਿਆ ਖਿਲਾਫ ਪੰਜਾਬੀ ਨਾਟਕ ਪੇਸ਼ ਕੀਤਾ, ਜਿਸ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।ਭਾਈ ਸਾਹਿਬ ਗੁਰਇਕਬਾਲ ਸਿੰਘ ਨੇ ਬੱਚਿਆਂ ਨੂੰ ਸ਼ਬਦ ਦੇ ਰੂਪ ਵਿੱਚ ਅਸੀਸ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।
ਸਮਾਗਮ ਦੌਰਾਨ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਰਾਂਚ ਨੰਬਰ 2 ਦੇ ਗੁਰਵਿੰਦਰ ਸਿੰਘ ਹੈਡ ਬੁਆਏ, ਹੈਡ ਗਰਲ ਰਸਲੀਨ ਕੌਰ, ਬਾਰਬੇਰੀ ਹਾਊਸ ਕੈਪਟਨ ਅਮਨਦੀਪ ਸਿੰਘ, ਵਾਈਸ ਹਾਉਸ ਕੈਪਟਨ ਅੰਮ੍ਰਿਤ ਕੌਰ, ਬਲੂਬੇਰੀ ਹਾਊਸ ਕੈਪਟਨ ਹਰਸਿਰਤ ਕੌਰ, ਵਾਈਸ ਹਾਉਸ ਕੈਪਟਨ ਕਿਰਨਪ੍ਰੀਤ ਕੌਰ, ਡੈਨਥਿਸ ਹਾਊਸ ਕੈਪਟਨ ਜਸ਼ਨਪ੍ਰੀਤ ਸਿੰਘ, ਵਾਈਸ ਹਾਉਸ ਕੈਪਟਨ ਮਨਬੀਰ ਕੌਰ, ਰਾਸਬੇਰੀ ਹਾਊਸ ਕੈਪਟਨ ਪੂਨੀਤ ਕੌਰ ਅਤੇ ਵਾਈਸ ਹਾਊਸ ਕੈਪਟਨ ਵਰਿੰਦਰਜੀਤ ਸਿੰਘ ਚੁਣੇ ਗਏ।ਇਹਨਾਂ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਆਪਣੇ ਸਕੂਲ `ਚ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।ਭਾਈ ਗੁਰਇਕਬਾਲ ਸਿੰਘ ਅਤੇ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਨੇ ਬੱਚਿਆਂ ਨੁੂੰ ਬੈਚ ਤੇ ਸੈੇਸ਼ੇ ਲਗਾ ਕੇ ਸਨਮਾਨਿਤ ਕੀਤਾ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media