ਆਮ ਲੋਕਾਂ ਦੀ ਪਹੁੰਚ `ਚ ਕੀਤਾ ਜਾਵੇਗਾ ਟੁੱਟੀਆਂ ਹੱਡੀਆਂ ਅਤੇ ਗੋਡੇ ਤੇ ਚੂਲੇ ਦੇ ਜੋੜ ਬਦਲਣ ਦਾ ਇਲਾਜ਼
ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਿਊਰੋ ਸਰਜਰੀ, ਨਵਜ਼ਾਤ ਬੱਚਿਆਂ ਅਤੇ ਜਨਰਲ ਰੋਗਾਂ ਦੇ ਨਾਮਵਰ ਕੇ.ਡੀ ਹਸਪਤਾਲ ਵਲੋਂ ਨਵੇਂ
ਸ਼ੁਰੂ ਕੀਤੇ ਗਏ ਆਰਥੋ ਵਿਭਾਗ `ਚ ਐਮ.ਐਸ.ਐਮ.ਸੀ ਆਰਥੋ ਡਾ. ਰਾਜ ਕੁਮਾਰ ਅਗਰਵਾਲ ਟੁੱਟੀਆਂ ਹੱਡੀਆਂ ਅਤੇ ਜੋੜ ਬਦਲਣ ਦੇ ਮੁੱਖੀ ਹੋਣਗੇ ਅਤੇ ਟੁੱਟੀਆਂ ਹੱਡੀਆਂ ਅਤੇ ਗੋਡੇ ਤੇ ਚੂਲੇ ਦੇ ਜੋੜ ਬਦਲਣ ਦੇ ਮਾਹਿਰ ਡਾ. ਮਨਦੀਪ ਸਿੰਘ ਸੰਧੂ ਐਮ.ਐਸ ਆਰਥੋ ਓ.ਪੀ.ਡੀ ਅਤੇ ਆਪਰੇਸ਼ਨ ਦੀਆਂ ਸੇਵਾਵਾਂ ਦੇਣਗੇ।
ਹਸਪਤਾਲ `ਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਹਸਪਤਾਲ ਦੇ ਚੇਅਰਮੈਨ ਡਾ. ਕੁਲਦੀਪ ਸਿੰਘ ਅਰੋੜਾ ਨੇ ਦੱਸਿਆ ਕਿ ਡਾ. ਰਾਜ ਕੁਮਾਰ ਅਗਰਵਾਲ ਹੱਡੀਆਂ ਅਤੇ ਜੋੜਾਂ ਦੇ ਇਲਾਜ਼ ਦੇ ਨਾਮਵਰ ਡਾਕਟਰ ਹਨ ਅਤੇ ਡਾ. ਮਨਦੀਪ ਸਿੰਘ ਸੰਧੂ ਪੀ.ਜੀ.ਆਈ ਚੰਡੀਗੜ ਅਤੇ ਪੂਨੇ ਦੇ ਸੰਚੇਤੀ ਇੰਸਟੀਚਿਊਟ ਟਰੇਨਿੰਗ ਹਾਸਲ ਕਰ ਚੁੱਕੇ ਹਨ। ਉਨਾਂ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਦਾ ਅਤਿ ਅਧੁਨਿਕ ਤੇ ਨਵੀਆਂ ਤਕਨੀਕਾਂ ਨਾਲ ਇਲਾਜ਼ ਕੀਤਾ ਜਾਵੇਗਾ, ਜੋ ਆਮ ਲੋਕਾਂ ਦੀ ਪਹੁੰਚ ਵਿੱਚ ਹੋਵੇਗਾ।ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਾਵਾਂ ਤਹਿਤ 30 ਜੂਨ ਤੱਕ ਮਰੀਜ਼ਾਂ ਕੋਲੋਂ ਓ.ਪੀ.ਡੀ ਫੀਸ ਨਹੀਂ ਲਈ ਜਾਵੇਗੀ ਅਤੇ ਸਰਜਰੀ ਫੀਸ ਵਿੱਚ ਵੀ 50 ਫੀਸਦ ਛੁਟ ਦਿੱਤੀ ਜਾਵੇਗੀ।
ਡਾ. ਰਾਜ ਕੁਮਾਰ ਨੇ ਕਿਹਾ ਕਿ ਉਹ ਪਿੱਛਲੇ 10-15 ਸਾਲਾਂ ਤੋਂ ਹਸਪਤਾਲ ਨਾਲ ਜੁੜੇ ਹਨ ਅਤੇ ਟੁੱਟੀਆਂ ਹੱਡੀਆਂ ਤੇ ਜੋੜਾਂ ਦੇ ਕਈ ਸਫਲ ਆਪਰੇਸ਼ਨ ਕਰ ਚੁੱਕੇ ਹਨ।ਅੱਜਕਲ ਜੋੜਾਂ ਦੀ ਰੋਬੋਟਿਕ ਸਰਜਰੀ ਦੇ ਹੋ ਰਹੇ ਪ੍ਰਚਾਰ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ. ਰਾਜ ਕੁਮਾਰ ਨੇ ਕਿਹਾ ਕਿ ਇਸ ਦਾ ਕੋਈ ਜਿਆਦਾ ਲਾਭ ਨਹੀਂ ਹੁੰਦਾ ਬਲਕਿ ਖਰਚਾ ਜਰੂਰ ਵੱਧ ਆਉਂਦਾ ਹੈ।ਡਾ. ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਹਸਪਤਾਲ ਵਿੱਚ ਜੋੜਾਂ ਦੇ ਬਦਲਣ ਲਈ ਹਰ ਤਰਾਂ ਦੀਆਂ ਸਹੂਲਤਾਂ ਉਪਲੱਬਧ ਹਨ ਅਤੇ ਸਪੋਰਟਸ ਲਿਗਾਮੈਂਟ ਦੇ ਇਲਾਜ਼ ਦਾ ਵਿਸ਼ੇਸ਼ ਪ੍ਰਬੰਧ ਹੈ, ਜਿਸ ਨਾਲ ਖਿਡਾਰੀ ਤੰਦਰੁਸਤ ਹੋ ਕੇ ਮੁੜ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ।ਉਨਾਂ ਦਸਿਆ ਕਿ ਆਮ ਤੌਰ `ਤੇ ਗੋਡਾ ਬਦਲਣ ਦੀ ਲੋੜ 60 ਸਾਲ ਦੀ ਉਮਰ ਤੋਂ ਬਾਅਦ ਪੈਂਦੀ ਹੈ।ਇਸ ਤੋਂ ਪਹਿਲਾਂ ਮਰੀਜ਼ ਦਾ ਇਲਾਜ਼ ਗੋਡੇ ਦੀ ਕਾਰਟਰਿਜ਼ ਮੁਰੰਮਤ ਕਰ ਕੇ ਵੀ ਕੀਤਾ ਜਾ ਸਕਦਾ ਹੈ।
ਉਨਾਂ ਨੇ ਮੋਟਾਪਾ, ਜਿਆਦਾਤਰ ਘਰ ਵਿੱਚ ਹੀ ਚੱਲਣਾ ਫਿਰਨਾ, ਧੁੱਪ `ਚ ਨਾ ਨਿਕਲਣਾ, ਸੈਰ ਨਾ ਕਰਨਾ ਅਤੇ ਹੱਡੀਆਂ ਦੀ ਕਮਜ਼ੋਰੀ ਨੂੰ ਜੋੜਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਣ ਦੱਸਿਆ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media