ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਬਰਤਾਨੀਆ ਸਰਕਾਰ ਨੇ ਤੇਜਧਾਰ ਹਥਿਆਰਾਂ ਸਬੰਧੀ ਜੋ ਕਾਨੂੰਨ ਪਾਸ ਕੀਤਾ ਹੈ ਉਸ ਵਿੱਚ ਸਿੱਖਾਂ ਵਲੋਂ ਪਹਿਨੀ
ਜਾਣ ਵਾਲੀ ਕ੍ਰਿਪਾਨ ਨੂੰ ਬਾਹਰ ਰੱਖਿਆ ਗਿਆ ਹੈ।ਇਸ ਫੈਸਲੇ ਦਾ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਭਰਵਾਂ ਸਵਾਗਤ ਕੀਤਾ ਹੈ।
ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਬ੍ਰਿਟੇਨ ਵਿੱਚ ਤਿਖੇ ਚਾਕੂ ਨੁਮਾ ਹਥਿਆਰਾਂ ਨਾਲ ਵੱਧ ਰਹੇ ਹਮਲਿਆਂ ਤੇ ਜੁਰਮਾਂ ਨੂੰ ਰੋਕਣ ਲਈ ਉਥਂੋ ਦੀ ਸਰਕਾਰ ਵਲੋਂ ਅਜਿਹਾ ਇੱਕ ਬਿਲ ਪਾਸ ਕੀਤਾ ਗਿਆ ਹੈ ਜਿਸ ਵਿਚ ਸਾਰੇ ਤਿੱਖੇ ਤੇ ਮਾਰੂ ਹਥਿਆਰਾਂ `ਤੇ ਜਨਤਕ ਪਾਬੰਦੀ ਲਗਾਈ ਗਈ ਹੈ।ਪਰ ਸਿੱਖਾਂ ਦੇ ਆਗੂਆਂ ਵਲੋਂ ਬ੍ਰਿਟਿਸ਼ ਸੰਸਦ ਵਿੱਚ ਆਪਣਾ ਜੋਰਦਾਰ ਤਰੀਕੇ ਨਾਲ ਜੋ ਪੱਖ ਪੇਸ਼ ਕੀਤਾ ਗਿਆ ਹੈ ਉਸ ਕਾਰਨ ਹੀ ਸਿੱਖਾਂ ਨੂੰ ਛੋਟੀ ਕ੍ਰਿਪਾਨ ਪਹਿਨਣ ਅਤੇ ਵੱਡੀਆਂ ਛੋਟੀਆਂ ਕ੍ਰਿਪਾਨਾਂ ਵੇਚਣ ਆਦਿ ਦੀ ਛੋਟ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਮਹਾਰਾਣੀ ਐਲਿਜਾਬੈਥ ਦੂਜੀ ਵੱਲੋਂ ਵੀ ਇਸ ਬਿੱਲ `ਤੇ ਸਹਿਮਤੀ ਦੀ ਮੋਹਰ ਲਾ ਦਿੱਤੀ ਗਈ ਹੈ।ਜਥੇਦਾਰ ਬਾਬਾ ਬਲਬੀਰ ਸਿੰਘ ਨੇ ਹਾਊਸ ਆਫ ਕਾਮਨਜ ‘ਚ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਸਮੇਤ ਜਿਨਾਂ ਸਿੱਖ ਆਗੂਆਂ ਨੇ ਇਸ ਕਾਰਜ ਲਈ ਯੋਗਦਾਨ ਦਿੱਤਾ ਹੈ ਦੀ ਪ੍ਰਸੰਸਾ ਕੀਤੀ ਹੈ।ਉਨਾਂ ਨੇ ਫਰਾਂਸ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬ੍ਰਿਟਿਸ਼ ਸੰਸਦ ਦੇ ਫੈਸਲੇ ਦੇ ਅਧਾਰ `ਤੇ ਸਰਕਾਰੀ ਅਦਾਰਿਆਂ, ਸਕੂਲਾਂ ਆਦਿ ਵਿੱਚ ਦਸਤਾਰ ਬੰਨ ਕੇ ਜਾਣ ਅਤੇ ਕ੍ਰਿਪਾਨ ਪਹਿਨਣ ਸਬੰਧੀ ਆਪਣਾ ਰੱਵਈਆ ਬਦਲੇ।ਉਨ੍ਹਾਂ ਮੰਗ ਕੀਤੀ ਹੈ ਕਿ ਸਾਰੇ ਹੀ ਉਹ ਦੇਸ਼ ਜਿਥੇ ਸਿੱਖਾਂ ਨੂੰ ਛੋਟੀ ਕ੍ਰਿਪਾਨ ਪਾਉਣ ਬਾਰੇ ਕੋਈ ਭਰਮ ਭਲੇਖਾ ਹੈ, ਉਨ੍ਹਾਂ ਨੂੰ ਬਰਤਾਨੀਆ ਦੀ ਸੰਸਦ ਵਲੋਂ ਪਾਸ ਕੀਤੇ ਇਸ ਕਾਨੂੰਨ ਦੀ ਰੋਸ਼ਨੀ ਵਿੱਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦੀ ਖੁੱਲ ਦੇਣੀ ਚਾਹੀਦੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media