Thursday, May 28, 2026

ਰਿਸ਼ਤਾ

PUNJ2305201911ਪਿਤਾ ਜੀ ਨਾਲ ਅਜਿਹਾ ਰਿਸ਼ਤਾ ਸੀ,
ਸਾਡੇ ਵਾਸਤੇ ਉਹ ਫਰਿਸ਼ਤਾ ਸੀ।
ਜਦ ਸਾਡੇ ਲਾਗੇ ਬਹਿੰਦਾ ਸੀ,
ਕੁੱਝ ਸੁਣਦਾ ਕੁੱਝ ਕਹਿੰਦਾ ਸੀ।
ਹੱਦ ਦਰਜੇ ਦਾ ਕਿਰਤੀ ਸੀ,       
ਰੱਖਦਾ ਉੱਚੀ ਬਿਰਤੀ ਸੀ।  
ਪੈਗ ਭਾਵੇਂ ਉਹ ਲਾਉਂਦਾ ਸੀ,
ਪਰ ਗੱਲਾਂ ਸੱਚ ਸੁਣਾਉਂਦਾ
ਪੁੱਤ! ਕਿਸੇ ਨੂੰ ਮਾੜਾ ਕਹਿਣਾ ਨਹੀਂ,
ਇਥੇ ਬੈਠ ਕਿਸੇ ਨੇ ਰਹਿਣਾ ਨਹੀਂ।
ਮਿਹਨਤ ਕਰਨੀ, ਕਦੇ ਹਾਰਿਓ ਨਾ,
`ਸੁਖਬੀਰ` ਹੱਕ ਕਿਸੇ ਦਾ ਮਾਰਿਓ ਨਾ।

SUkhbir Khurmanian

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply