Saturday, October 17, 2026

ਸਾਡਾ ਦੇਸ਼ ਮਹਾਨ ਏ

Female Foeticideਸਾਡਾ ਦੇਸ਼ ਸੁਤੰਤਰ ਤੇ ਮਹਾਨ ਏ
ਪਰ ਸੋਚ ਤਾਂ ਅੱਜ ਵੀ ਗੁਲਾਮ ਏ
       ਪਰ ਸਾਡਾ ਦੇਸ਼ ਮਹਾਨ ਏ।

ਗੁਲਾਮੀ ਜਾਤਾਂ-ਪਾਤਾਂ ਦੀ
ਝੂਠੇ ਧਰਮ ਤੇ ਰੀਤੀ ਰਿਵਾਜਾਂ ਦੀ
ਝੂਠ ਦੀ ਚੌਧਰ ਦੀ
ਤੇ ਗਰੀਬ ਦੇ ਹਾਲਾਤਾਂ ਦੀ।
ਗਰੀਬ ਦੇ ਹੱਕ ਨੂੰ ਖਾ-ਡਕਾਰ ਕੇ
ਧਰਮ ਸਥਾਨਾਂ ਨੂੰ ਕਰਦੇ ਦਾਨ ਨੇ
      ਪਰ ਸਾਡਾ ਦੇਸ਼ ਮਹਾਨ ਏ।

ਇਸ਼ਕ ਨੂੰ ਰੱਬ ਵੀ ਕਹਿੰਦੇ ਨੇ
ਤੇ ਆਸ਼ਕਾਂ ਦੀ ਜਾਨ ਵੀ ਲੈਂਦੇ ਨੇ
ਕਦੀ ਦੌਲਤ ਸ਼ੋਹਰਤ ਦੇ ਨਾਮ `ਤੇ
ਕਦੀ ਜਾਤਾਂ ਨਾਲ ਵੰਡ ਲੈਂਦੇ ਨੇ
ਇਸ ਝੂਠੇ ਇੱਜ਼ਤਾਂ ਦੇ ਸਮਾਜ ਲਈ
ਲੱਖਾਂ ਆਸ਼ਕ ਕਰੇ ਕੁਰਬਾਨ ਏ
       ਪਰ ਸਾਡਾ ਦੇਸ਼ ਮਹਾਨ ਏ।

ਛੋਟੀਆਂ ਕੀ ਵੱਡੀਆਂ
ਕੋਈ ਵੀ ਤਾਂ ਨਹੀ ਛੱਡੀਆਂ
ਪੂਜਦੇ ਜਿਨ੍ਹਾਂ ਧੀਆਂ ਨੂੰ,
ਓਹੀ ਜਾਣ ਵੱਢੀਆਂ,
ਕੁੱਝ ਕੁੱਖਾਂ ਵਿੱਚ ਮਾਰਦੇ
ਤੇ ਕੁੱਝ ਹਵਸ ਦੇ ਕੁੱਤਿਆਂ
ਕਰੀਆਂ ਕੁਰਬਾਨ ਏ।
       ਪਰ ਸਾਡਾ ਦੇਸ਼ ਮਹਾਨ ਏ।       

ਕੁਲਦੀਪ ਕੌਰ ਕਲਮ
ਮੋ – 78146-82052

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply