ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਅਮਨ) – ਗੁਰੂ ਨਗਰੀ ਦੀ ਦਿਬਜੋਤ ਕੌਰ ਨੂੰ ਦਿੱਲੀ ਵਿੱਚ `ਵੁਮੈਨ ਐਕਸੀਲੈਂਸ ਐਵਾਰਡ` ਨਾਲ ਨਿਵਾਜ਼ਿਆ ਗਿਆ
ਹੈ।ਇੰਡੀਆ ਇੰਟਰਨੈਸ਼ਨਲ ਸੈਂਟਰ `ਚ ਰਾਜਨੀਤੀ ਦੀ ਪਾਠਸ਼ਾਲਾ ਵਲੋਂ ਸਨਮਾਨਿਤ ਕੀਤੀਆਂ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 16 ਔਰਤਾਂ ਵਿਚੋਂ ਬੈਲੂਨ ਐਨ ਰਿਬਨਜ਼ ਦੀ ਐਮ.ਡੀ ਦਿਬਜੋਤ ਕੌਰ ਅੰਮ੍ਰਿਤਸਰ ਤੋਂ ਇਕਲੋਤੀ ਸ਼ਖਸ਼ੀਅਤ ਸੀ।
ਦਿਬਜੋਤ ਕੌਰ ਨੇ ਦੱਸਿਆ ਕਿ ਸਮਾਰੋਹ `ਚ ਸਾਬਕਾ ਕੇਂਦਰੀ ਮੰਤਰੀ ਕਪਿਲ ਸਿਬਲ, ਦਿੱਲੀ ਯੂਨੀਵਰਸਿਟੀ ਦੀ ਸਾਬਕਾ ਪ੍ਰੈਜੀਡੈਂਟ ਅਤੇ ਸਮਾਜ ਸੇਵੀ ਸੁਨਿਤੀ ਵਾਧਵਾ, ਮੋਟੀਵੇਸ਼ਨਲ ਸਪੀਕਰ ਅੰਜਲੀ ਗੁਪਤਾ, ਕੇਂਦਰੀ ਮੰਤਰੀ ਦੇ ਸਾਬਕਾ ਸਲਾਹਕਾਰ ਮੁਹੰਮਦ ਨਿਜਾਮੁਦੀਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਰਾਂਸਪੋਰਟ ਵਿਭਾਗ ਦੇ ਚੇਅਰਮੈਨ ਤਰਲੋਚਨ ਸਿੰਘ ਅਤੇ ਸਮਾਜ ਸੇਵੀ ਸੁਸ਼ੀਲ ਭਾਰਤੀ, ਸ਼ਿਖਾ ਰਾਠੋਰ, ਮਨੋ-ਵਿਗਿਆਨਕ ਪੂਜਾ ਸ਼ਰਮਾ ਅਤੇ ਹੋਟਲ ਇੰਡਸਟਰੀ ਤੋਂ ਨੇਹਾ ਚੰਦਰਾ ਸ਼ਾਮਲ ਸਨ।ਪ੍ਰੋਗਰਾਮ ਦੇ ਪ੍ਰਬੰਧਕ ਪੁਸ਼ਪ ਦਹੀਆ, ਅਜੇ ਪਾਂਡੇ ਅਤੇ ਰਾਜੀਵ ਤਿਆਗੀ ਸਨ।
ਜਿਕਰਯੋਗ ਹੈ ਕਿ ਦਿਬਜੋਤ ਕੌਰ ਅੰਮ੍ਰਿਤਸਰ ਵਿਚ ਐਜੂਕੇਸ਼ਨ ਪਲਾਂਟ ਵੈਲਫੇਅਰ ਸੁਸਾਇਟੀ ਦੀ ਵਾਈਸ ਪ੍ਰੈਜੀਡੈਂਟ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਵਾਇਸ ਆਫ ਅੰਮ੍ਰਿਤਸਰ, ਸ਼ੁਭ ਕਾਰਯਾ ਆਦਿ ਐਨ.ਜੀ.ਓ ਦੇ ਨਾਲ ਸਮਾਜਿਕ ਜੁੜੀ ਹੋਈ ਹੈ।ਉਸ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣੇ ਹੱਕਾਂ ਦੀ ਪਛਾਣ ਕਰਦਿਆਂ ਸਮਾਜ ਸੇਵਾ ਦੇ ਖੇਤਰ `ਚ ਅੱਗੇ ਵਧਣਾ ਚਾਹੀਦਾ ਹੈ।
ਦਿਬਜੋਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਜਿੱਥੇ ਔਰਤ ਘਰ ਸੰਭਾਲਦੀ ਹੀ ਹੈ, ਉਥੇ ਉਹ ਮੌਕਾ ਮਿਲਣ `ਤੇ ਕਾਰੋਬਾਰ ਦੇ ਖੇਤਰ ਵਿੱਚ ਵੀ ਕਿਸੇ ਤੋਂ ਪਿੱਛੇ ਨਹੀਂ ਰਹੀ। ਉਨਾਂ ਕਿਹਾ ਕਿ ਦਿਬਜੋਤ ਜਿਥੇ ਐਨ.ਜੀ.ਓ ਨਾਲ ਜੁੜ ਕੇ ਸਮਾਜ ਵਿਚ ਵਿਲੱਖਣ ਸੇਵਾਵਾਂ ਨਿਭਾਅ ਰਹੀ ਹੈ, ਉਥੇ ਉਨਾਂ ਦੇ ਨਾਲ ਬੈਲੂਨ ਐਨ ਰਿਬਨਜ਼ ਕੰਪਨੀ ਵਿਚ ਵੀ ਪੂਰਾ ਸਹਿਯੋਗ ਦੇ ਰਹੀ ਹੈ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media