ਭਿੱਖੀਵਿੰਡ, 26 ਮਈ (ਪੰਜਾਬ ਪੋਸਟ- ਹਰਮੀਤ ਭੁੱਲਰ) – ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਗਿੱਲ ਡਿੰਪਾ ਦੀ ਹੋਈ ਸ਼ਾਨਦਾਰ ਜਿੱਤ `ਤੇ ਜਿਥੇ
ਕਾਂਗਰਸੀ ਵਰਕਰਾਂ ਨੇ ਖੁਸ਼ੀ ਮਨਾਈ ਉਥੇ ਕਸਬਾ ਅਲਗੋਂ ਕੋਠੀ `ਚ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਤੇ ਸਰਪੰਚ ਸੇਵਾ ਸਿੰਘ ਮੰਗੋਲ ਵਲੋਂ ਲੱਡੂ ਵੰਡੇ ਗਏ।ਉਕਤ ਆਗੂਆਂ ਨੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸਾਬਕਾ ਸਰਪੰਚ ਬਲਜੀਤ ਸਿੰਘ, ਬਾਊ ਰਾਮ, ਸੁਖਵਿੰਦਰ ਸਿੰਘ ਸੋਨੂੰ ਅਲਗੋਂ ਮੈਂਬਰ, ਅੰਗਰੇਜ ਸਿੰਘ ਮੰਗੋਲ, ਵਿਜੇ ਹਾਂਡਾ, ਲਾਡੀ ਮੰਗੋਲ, ਮਹਾਂਵੀਰ ਸਿੰਘ, ਗੁਰਜੰਟ ਸਿੰਘ ਮੰਗੋਲ, ਸੋਨੂੰ ਸ਼ਰਮਾ, ਲਾਲ ਚੰਦ ਤੇ ਵੱਡੀ ਗਿਣਤੀ `ਚ ਕਾਂਗਰਸੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media