Wednesday, July 22, 2026

ਕਿਸਾਨਾਂ ਵਲੋਂ ਡੀ.ਸੀ ਦਫ਼ਤਰ ਸੰਗਰੂਰ ਅੱਗੇ ਧਰਨੇ ਦੀਆਂ ਤਿਆਰੀਆਂ ਜਾਰੀ

ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – 5 ਏਕੜ ਤੱਕ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਕਰਜ਼ੇ ਫ਼ੌਰੀ ਖ਼ਤਮ ਕਰਨ, ਬੈਂਕਾਂ ਵਲੋਂ ਲਏ ਗਏ ਚੈਕ PUNJ2605201904ਵਾਪਸ ਮੋੜਨ, ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਵਾਪਸ ਲੈਣ, ਪੰਚਾਇਤੀ ਜ਼ਮੀਨ ਵਿਚੋਂ 2 ਹਿੱਸੇ ਜਨਰਲ ਕੋਟੇ ਦੀ ਜ਼ਮੀਨ 5 ਏਕੜ ਤੱਕ ਦੇ ਛੋਟੇ ਕਿਸਾਨਾਂ ਨੂੰ ਠੇਕੇ `ਤੇ ਦੇਣ ਸਮੇਤ ਹੋਰ ਕਿਸਾਨੀ ਮੰਗਾਂ ਸਬੰਧੀ ਕਿਸਾਨ ਮੋਰਚਾ ਸੰਗਰੂਰ ਵਲੋਂ ਡੀ.ਸੀ ਸੰਗਰੂਰ ਦੇ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।ਲੌਂਗੋਵਾਲ ਦੀ ਪੱਤੀ ਝਾੜੋਂ ਦੁੱਲਟ ਪੱਤੀ, ਭਾਈ ਕੀ ਸਮਾਧ ਰੰਧਾਵਾ ਪੱਤੀ ਵਿਖੇ ਕਿਸਾਨਾਂ ਦੀਆਂ ਭਰਵੀਆਂ ਮੀਟਿੰਗਾਂ ਕਰਕੇ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ ਕਰਜ਼ਾ ਮੁਆਫ਼ੀ ਦੇ ਘੇਰੇ ਵਿਚੋਂ ਬਾਹਰ ਰਹਿ ਗਏ 5 ਏਕੜ ਤੱਕ ਦੇ ਕਿਸਾਨਾਂ ਦੇ ਸਵੈ-ਘੋਸ਼ਣਾ ਪੱਤਰ ਵੀ ਭਰੇ ਗਏ।ਜੋ ਕਿ 27 ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਜਾਣਗੇ।ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮੋਰਚਾ ਸੰਗਰੂਰ ਦੇ ਜ਼ਿਲ੍ਹਾ ਕਨਵੀਨਰ ਭੁਪਿੰਦਰ ਲੌਂਗੋਵਾਲ ਅਤੇ ਇਕਾਈ ਪ੍ਰਧਾਨ ਹਰਦੇਵ ਸਿੰਘ ਦੁਲਟ ਨੇ ਦੱਸਿਆ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਵਾਅਦਾ ਕਰਕੇ ਪਿੱਛੇ ਹਟ ਰਹੀ ਹੈ ਅਤੇ ਢਾਈ ਏਕੜ ਅਤੇ 5 ਏਕੜ ਤੱਕ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਬੰਧੀ ਕੀਤੇ ਨੋਟੀਫ਼ਿਕੇਸ਼ਨ `ਤੇ ਵੀ ਖਰੀ ਨਹੀਂ ਉਤਰ ਰਹੀ।ਇਸ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ।ਇਸ ਮੌਕੇ ਇਕਾਈ ਆਗੂ ਭੋਲਾ, ਮੱਖਣ ਦੁੱਲਟ, ਜੱਗੀ ਭੋਗੇਕਾ, ਰਾਜੂ ਸਿੰਘ ਅਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।
 

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply